Connect with us

India

ਪੰਜਾਬ ਕਿੰਗਜ਼ 11 ਸਾਲਾਂ ਬਾਅਦ ਖੇਡੇਗੀ IPL ਫ਼ਾਈਨਲ

Published

on

CRICKET : ਪੰਜਾਬ ਕਿੰਗਜ਼ ਨੇ ਕਮਾਲ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ ਸ਼ਾਮ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਸੀ। ਜਿਸ ਮੁਕਾਬਲੇ ਦੌਰਾਨ ਪੰਜਾਬ ਕਿੰਗਜ਼ ਬਾਜ਼ੀ ਮਾਰੀ ਹੈ , ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਹਰ ਦਿੱਤਾ ਹੈ ਇਹ ਹਰ ਸਿਰਫ਼ 5 ਵਿਕਟਾਂ ਨਾਲ ਦਿੱਤੀ ਹੈ।

ਦੱਸ ਦੇਈਏ ਪੰਜਾਬ ਕਿੰਗਜ਼ 11 ਸਾਲਾਂ ਬਾਅਦ IPL ਫਾਈਨਲ ਖੇਡੇਗਾ। ਪੰਜਾਬ ਕਿੰਗਜ਼ ਨੇ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਆਈਪੀਐਲ 2025 ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਦਾ ਫਾਈਨਲ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨਾਲ ਖੇਡਦੇ ਹੋਏ ਦਿਖਾਈ ਦੇਵੇਗਾ। ਇਸ ਹਾਰ ਦੇ ਨਾਲ ਹੀ ਆਈਪੀਐਲ 2025 ਵਿੱਚ ਮੁੰਬਈ ਇੰਡੀਅਨਜ਼ ਦਾ ਸਫ਼ਰ ਖਤਮ ਹੋ ਗਿਆ ਹੈ। ਇਸ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਮੁੰਬਈ ਕੁਆਲੀਫਾਇਰ 2 ਤੋਂ ਅੱਗੇ ਨਹੀਂ ਵਧ ਸਕੀ ਹੈ।

ਫਾਈਨਲ ਕਦੋਂ ਖੇਡਿਆ ਜਾਵੇਗਾ …

ਹੁਣ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਦੇ 18ਵੇਂ ਸੀਜ਼ਨ ਦਾ ਫਾਈਨਲ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨਾਲ ਖੇਡਦੇ ਹੋਏ ਦਿਖਾਈ ਦੇਵੇਗਾ।