Connect with us

Punjab

ਬਠਿੰਡਾ : ਹੋਟਲ ‘ਚ ਰੁਕੇ ਜੋੜੇ ਵਿਚਾਲੇ ਹੋਈ ਬਹਿਸ, ਕੁੜੀ ਨੇ ਕਰਤਾ ਇਹ ਕਾਰਾ

Published

on

9 ਅਪ੍ਰੈਲ 2024: ਬੀਤੀ ਦੇਰ ਰਾਤ ਬਠਿੰਡਾ ਦੇ ਹਨੂਮਾਨ ਚੌਂਕ ਨੇੜੇ ਇਕ ਹੋਟਲ ਦੇ ਵਿੱਚ ਜੋੜਾ ਰੂਕੀਆ ਹੋਇਆ ਸੀ । ਅਚਾਨਕ ਹੀ ਉਹਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ । ਜਿਸ ਤੋਂ ਬਾਅਦ ਇਸ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ । ਕੁੜੀ ਦੇ ਵਲੋਂ ਮੁੰਡੇ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ।
ਉੱਥੇ ਹੀ ਮੌਕੇ ਤੇ ਪਹੁੰਚੀ ਸਮਾਜ ਸੇਵੀ ਸੰਸਥਾ ਨੇ ਮੁੰਡੇ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ । ਮੁੰਡੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਏਮਸ ਵਿੱਚ ਰੈਫਰ ਕੀਤਾ ਗਿਆ ਹੈ। ਉੱਥੇ ਹੀ ਪੁਲਿਸ ਨੂੰ ਵੀ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਹੈ। ਪੁਲਿਸ ਦੇ ਵਲੋਂ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ।