Connect with us

National

ਭਾਰਤੀ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

Published

on

ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਟਰਾਫੀ ਜਿੱਤ ਲਈ ਹੈ। ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਮੀਂਹ ਕਾਰਨ ਬਾਰਬਾਡੋਸ ‘ਚ ਫਸੀ ਟੀਮ ਇੰਡੀਆ ਵਾਪਸ ਭਾਰਤ ਆ ਗਈ ਹੈ । ਇੰਡੀਆ ਟੀਮ ਸਵੇਰੇ ਦਿੱਲੀ ਏਅਰਪੋਰਟ ਤੇ ਪਹੁੰਚੀ ਸੀ । ਵਿਸ਼ਵ ਚੈਂਪੀਅਨ ਖਿਡਾਰੀਆਂ ਦਾ ਹਵਾਈ ਅੱਡੇ ‘ਤੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਟੀਮ ਇੰਡੀਆ ਨੇ ਅੱਜ ਯਾਨੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਟੀਮ ਇੰਡੀਆ ਦੇ ਸਾਰੇ ਮੈਂਬਰ ਪੀਐਮ ਮੋਦੀ ਨੂੰ ਮਿਲਣ ਲੋਕ ਕਲਿਆਣ ਮਾਰਗ ਪਹੁੰਚੇ ਸਨ। ਇਸ ਦੌਰਾਨ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਪ੍ਰਧਾਨ ਮੰਤਰੀ ਨੂੰ ਟਰਾਫੀ ਸੌਂਪੀ। ਟੀਮ ਇੰਡੀਆ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਵੀਡੀਓ ਸਾਹਮਣੇ ਆਇਆ ਹੈ।

 


ਪ੍ਰਧਾਨ ਮੰਤਰੀ ਮੋਦੀ ਨੇ ਟੀਮ ਇੰਡੀਆ ਦੀ ਵਿਸ਼ਵ ਕੱਪ ਜੇਤੂ ਟੀਮ ਨਾਲ ਮੁਲਾਕਾਤ ਕੀਤੀ| ਨਰਿੰਦਰ ਮੋਦੀ ਨੇ ਰੋਹਿਤ ਅਤੇ ਕੋਹਲੀ ਨਾਲ ਹੱਥ ਮਿਲਾਇਆ | ਵੀਰਵਾਰ ਨੂੰ ਸਵੇਰੇ 6 ਵਜੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਭਾਰਤੀ ਟੀਮ ਦਾ ਸਵਾਗਤ ਕੀਤਾ ਗਿਆ।