National
ਮਹਤਾਰੀ ਵੰਦਨ ਯੋਜਨਾ’ ਤੋਂ ਪੈਸੇ ਲੈਣ ‘ਚ ਸਨੀ ਲਿਓਨੀ ਦਾ ਨਾਂ

ਸਾਬਕਾ ਪੋਰਨ ਸਟਾਰ ਅਤੇ ਅਭਿਨੇਤਰੀ ਸੰਨੀ ਦਾ ਨਾਂ ਇਕ ਵਾਰ ਫਿਰ ਸੁਰਖ਼ੀਆਂ ‘ਚ ਹੈ। ਸੁਰਖ਼ੀਆਂ ਦਾ ਕਾਰਨ ਫ਼ਿਲਮਾਂ ਨਹੀਂ, ਸਗੋਂ ਸਰਕਾਰੀ ਸਕੀਮਾਂ ਦਾ ਲਾਭ ਲੈਣਾ ਹੈ। ਛੱਤੀਸਗੜ੍ਹ ਸਰਕਾਰ ਦੀ ‘ਮਹਿਤਾਰੀ ਵੰਦਨ ਯੋਜਨਾ’ ਤਹਿਤ ਸੰਨੀ ਲਿਓਨੀ ਦੇ ਨਾਂ ‘ਤੇ ਪੈਸੇ ਭੇਜੇ ਜਾ ਰਹੇ ਸਨ। ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ। ਬਸਤਰ ਜ਼ਿਲ੍ਹੇ ਦੇ ਤਲੂਰ ਪਿੰਡ ‘ਚ ਸੰਨੀ ਲਿਓਨੀ ਦੇ ਨਾਂ ‘ਤੇ ਅਰਜ਼ੀ ਦਿੱਤੀ ਗਈ ਸੀ। ਇਸ ਵਿੱਚ ਉਸ ਦੇ ਪਤੀ ਦਾ ਨਾਮ “ਜੌਨੀ ਸਾਈਨਸ” ਲਿਖਿਆ ਗਿਆ ਸੀ।
ਇੱਕ ਰਿਪੋਰਟ ਅਨੁਸਾਰ ਅਰਜ਼ੀ ਦੀ ਤਸਦੀਕ ਪਹਿਲਾਂ ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰ ਦੁਆਰਾ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਨੂੰ ਅੱਗੇ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਆਪਣੀ ਜਾਂਚ ਵਿੱਚ ਇਹ ਫ਼ਾਰਮ ਯੋਗ ਪਾਇਆ। ਮਾਰਚ 2024 ਤੋਂ ਦਸੰਬਰ 2024 ਤੱਕ 10 ਮਹੀਨਿਆਂ ’ਚ ਕੁੱਲ 10,000 ਰੁਪਏ ਭੇਜੇ ਗਏ। ਜਾਂਚ ‘ਚ ਸਾਹਮਣੇ ਆਇਆ ਕਿ ਦਰਖ਼ਾਸਤ ਆਂਗਨਵਾੜੀ ਵਰਕਰ ਦੇਵਮਤੀ ਜੋਸ਼ੀ ਦੀ ਆਈ.ਡੀ. ਤੋਂ ਰਜਿਸਟਰਡ ਹੋਇਆ ਸੀ। ਜਦ ਕਿ ਆਰੋਪੀ ਵਰਿੰਦਰ ਜੋਸ਼ੀ ਨੇ ਸੰਨੀ ਲਿਓਨੀ ਦੇ ਨਾਂ ‘ਤੇ ਫ਼ਰਜ਼ੀ ਅਰਜ਼ੀ ਦਿੱਤੀ ਸੀ ਅਤੇ ਮੇਰੇ ਖਾਤੇ ਨੂੰ ਲਿੰਕ ਕੀਤਾ ਸੀ।