Connect with us

Punjab

ਮੋਹਾਲੀ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Published

on

ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਖਾਲੀ ਕਰਵਾਉਣਾ ਪਿਆ ਹੈ ਅਤੇ ਬੰਬ ਨਿਰੋਧਕ ਦਸਤਾ ਪਹੁੰਚ ਗਿਆ ਹੈ।

ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ ਉਨ੍ਹਾਂ ਵਿੱਚ ਮੋਹਾਲੀ ਦਾ ਪੈਰਾਗੋਲ ਸਕੂਲ, ਦੂਨ ਇੰਟਰਨੈਸ਼ਨਲ ਸਕੂਲ, ਗੁਰੂਕੁਲ ਗਲੋਬਲ ਸਕੂਲ ਅਤੇ ਸ਼ਿਵਾਲਿਕ ਸਕੂਲ ਦੇ ਨਾਲ-ਨਾਲ ਫੇਜ਼ 7 ਦਾ ਈਸ਼ਰ ਸਿੰਘ ਸਕੂਲ, ਲਰਨਿੰਗ ਪਾਥ ਸਕੂਲ ਅਤੇ ਮਿਲੇਨੀਅਮ ਸਕੂਲ ਸ਼ਾਮਲ ਹਨ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ, ਪ੍ਰਸ਼ਾਸਨ ਨੇ ਮੋਹਾਲੀ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।