Ludhiana
ਲੁਧਿਆਣਾ ਦੇ ACP ਅਨਿਲ ਕੋਹਲੀ ਦੀ ਕੋਰੋਨਾ ਕਾਰਨ ਹੋਈ ਮੌਤ

ਕੋਰੋਨਾ ਨੇ ਲੁਧਿਆਣਾ ਦੇ ਏ.ਸੀ.ਪੀ ਅਨਿਲ ਕੋਹਲੀ ਨੂੰ ਆਪਣੀ ਚਪੇਟ ‘ਚ ਲਿਆ ਹੋਇਆ ਸੀ। ਦੱਸ ਦਈਏ ਏ.ਸੀ.ਪੀ ਅਨਿਲ ਕੋਹਲੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸਦੀ ਪੁਸ਼ਟੀ ਡਾਕਟਰ ਰਾਜੀਵ ਕੁੰਦਰਾ ਨੇ ਕੀਤੀ।
ਦੱਸਣਯੋਗ ਹੈ ਕਿ ਏ.ਸੀ.ਪੀ. ਦੀ 13 ਅਪ੍ਰੈਲ ਨੂੰ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਓਹਨਾ ਨੂੰ ਅਪੋਲੋ ਹਸਪਤਾਲ ‘ਚ ਵੈਂਟੀਲੇਟਰ ਤੇ ਰੱਖਿਆ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲੁਧਿਆਣਾ ਵਿੱਚ ਕੋਰੋਨਾ ਕਾਰਨ ਮਰੇ ਕਾਨੂੰਗੋ ਅਤੇ ACP ਦੀ ਮੌਤ ਤੇ ਅਫ਼ਸੋਸ ਜਤਾਇਆ ਅਤੇ ਕਿਹਾ ਕਿ ਕੋਰੋਨਾ ਨਾਲ ਜੰਗ ਲੜ ਰਹੇ ਬਹਾਦਰਾਂ ਨੂੰ ਗਵਾਉਣਾ ਸੂਬੇ ਲਈ ਬਹੁਤ ਵੱਡਾ ਘਾਟਾ ਹੈ।
ਏ. ਸੀ. ਪੀ. ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਐੱਸ. ਐੱਚ. ਓ ਅਤੇ ਇਕ ਗੰਨਮੈਨ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ। ਇਸ ਤੋਂ ਇਲਾਵਾ ਏ. ਸੀ. ਪੀ. ਦੇ ਸੰਪਰਕ ਵਿਚ ਆਉਣ ਵਾਲੇ ਕਈ ਪੁਲਸ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ।