Uncategorized
ਵਾਲ਼ਾ ਵਿਚ ਚਮਕ ਲਿਆਉਣ ਲਈ ਇਨ੍ਹਾਂ 4 ਘਰੇਲੂ ਮਾਸਕ ਦੀ ਕਰੋ ਵਰਤੋਂ
ਵਾਲਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਕੁਝ ਹੇਅਰ ਮਾਸਕ ਬਣਾ ਕੇ ਲਗਾਏ ਜਾ ਸਕਦੇ ਹਨ। ਇਨ੍ਹਾਂ ਹੇਅਰ ਮਾਸਕ ਨੂੰ ਘਰ ‘ਚ ਤਿਆਰ ਕਰਨਾ ਬਹੁਤ ਆਸਾਨ ਹੈ ਅਤੇ ਇਨ੍ਹਾਂ ਦਾ ਅਸਰ ਵੀ ਚੰਗਾ ਹੈ।
ਕੁਝ ਲੋਕਾਂ ਦੇ ਵਾਲ ਬਹੁਤ ਜ਼ਿਆਦਾ ਸੁੱਕੇ ਹੋ ਜਾਂਦੇ ਹਨ, ਜਿਸ ਦਾ ਮੁੱਖ ਕਾਰਨ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਲੋੜੀਂਦੇ ਪੋਸ਼ਣ ਦੀ ਕਮੀ ਹੈ। ਹੀਟਿੰਗ ਟੂਲਸ ਦੀ ਵਰਤੋਂ, ਵਾਲਾਂ ਦੀ ਸਹੀ ਦੇਖਭਾਲ ਨਾ ਕਰਨਾ ਅਤੇ ਪ੍ਰਦੂਸ਼ਣ ਦਾ ਪ੍ਰਭਾਵ ਵੀ ਵਾਲਾਂ ਵਿੱਚ ਖੁਸ਼ਕੀ ਦਾ ਕਾਰਨ ਬਣਦਾ ਹੈ। ਖਾਸ ਤੌਰ ‘ਤੇ ਜੇਕਰ ਲੜਕੀਆਂ ਦੇ ਵਾਲ ਲੰਬੇ ਹੋਣ ਤਾਂ ਉਨ੍ਹਾਂ ਨੂੰ ਖੁਸ਼ਕ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਘਰ ‘ਚ ਬਣੇ ਕੁਝ ਹਾਈਡ੍ਰੇਟਿੰਗ ਹੇਅਰ ਮਾਸਕ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਹੇਅਰ ਮਾਸਕ ਨੂੰ ਬਣਾਉਣਾ ਆਸਾਨ ਹੈ ਅਤੇ ਇਨ੍ਹਾਂ ਦਾ ਪ੍ਰਭਾਵ ਵੀ ਸ਼ਾਨਦਾਰ ਦਿਖਾਈ ਦਿੰਦਾ ਹੈ।
ਜਾਣੋ ਇਹ 4 ਹਾਈਡ੍ਰੇਟਿੰਗ ਮਾਸਕ ਦੀ ਕਿਵੇਂ ਕਰਨੀ ਹੈ ਵਰਤੋਂ :
ਦਹੀਂ ਅਤੇ ਸ਼ਹਿਦ : ਵਾਲਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਦਹੀਂ ਅਤੇ ਸ਼ਹਿਦ ਨੂੰ ਮਿਲਾ ਕੇ ਵਾਲਾਂ ‘ਤੇ ਲਗਾ ਸਕਦੇ ਹੋ। ਇਸ ਹੇਅਰ ਮਾਸਕ ਨੂੰ ਤਿਆਰ ਕਰਨ ਲਈ 2 ਚੱਮਚ ਦਹੀਂ ‘ਚ ਇਕ ਚੱਮਚ ਸ਼ਹਿਦ ਮਿਲਾ ਕੇ ਵਾਲਾਂ ‘ਤੇ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਲਗਾਓ। ਇਸ ਨੂੰ ਅੱਧੇ ਘੰਟੇ ਤੱਕ ਰੱਖਣ ਤੋਂ ਬਾਅਦ ਵਾਲਾਂ ਨੂੰ ਧੋ ਕੇ ਸਾਫ਼ ਕਰ ਲਓ। ਵਾਲਾਂ ਨੂੰ ਨਮੀ ਮਿਲਦੀ ਹੈ।
ਕੇਲਾ ਅਤੇ ਸ਼ਹਿਦ : ਹਾਈਡ੍ਰੇਟਿੰਗ ਗੁਣਾਂ ਨਾਲ ਭਰਪੂਰ ਸ਼ਹਿਦ ਅਤੇ ਕੇਲੇ ਦਾ ਹੇਅਰ ਮਾਸਕ ਵੀ ਵਾਲਾਂ ਲਈ ਬਹੁਤ ਵਧੀਆ ਸਾਬਤ ਹੁੰਦਾ ਹੈ। ਇਸ ਹੇਅਰ ਮਾਸਕ ਨੂੰ ਬਣਾਉਣ ਲਈ ਇੱਕ ਪੱਕੇ ਕੇਲੇ ਵਿੱਚ 2 ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਲਗਭਗ ਇਕ ਘੰਟੇ ਤੱਕ ਵਾਲਾਂ ‘ਤੇ ਲੱਗਾ ਰਹਿਣ ਦਿਓ ਅਤੇ ਫਿਰ ਧੋ ਲਓ। ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਸੁੰਦਰ ਲੱਗਣ ਲੱਗਦੇ ਹਨ। ਇਸ ਹੇਅਰ ਮਾਸਕ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾਇਆ ਜਾ ਸਕਦਾ ਹੈ।
ਆਂਡਾ, ਨਾਰੀਅਲ ਤੇਲ ‘ਤੇ ਸ਼ਹਿਦ : ਪ੍ਰੋਟੀਨ ਨਾਲ ਭਰਪੂਰ ਆਂਡਾ ਵਾਲਾਂ ਨੂੰ ਇੱਕ ਨਹੀਂ ਸਗੋਂ ਕਈ ਫਾਇਦੇ ਦਿੰਦਾ ਹੈ। ਇਸ ਹੇਅਰ ਮਾਸਕ ਨੂੰ ਬਣਾਉਣਾ ਵੀ ਆਸਾਨ ਹੈ। ਇੱਕ ਆਂਡਾ ਲਓ ਅਤੇ ਉਸ ਵਿੱਚ ਇੱਕ ਚੱਮਚ ਨਾਰੀਅਲ ਤੇਲ ਅਤੇ ਅੱਧਾ ਚੱਮਚ ਸ਼ਹਿਦ ਮਿਲਾਓ। ਇਸ ਨੂੰ ਵਾਲਾਂ ‘ਤੇ ਲਗਾਓ ਅਤੇ ਅੱਧੇ ਘੰਟੇ ਲਈ ਰੱਖੋ।
ਨਾਰੀਅਲ ਤੇਲ ਅਤੇ ਜੈਤੂਨ ਦਾ ਤੇਲ : ਨਾਰੀਅਲ ਤੇਲ ਅਤੇ ਜੈਤੂਨ ਦਾ ਤੇਲ ਇਕੱਠੇ ਸਿਰ ‘ਤੇ ਲਗਾਉਣ ਨਾਲ ਵੀ ਵਾਲਾਂ ਨੂੰ ਲਾਭ ਮਿਲਦਾ ਹੈ। ਇਸ ਦੇ ਲਈ 2 ਚਮਚ ਨਾਰੀਅਲ ਤੇਲ ਅਤੇ 2 ਚਮਚ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਦੀ ਮਾਲਿਸ਼ ਕਰੋ। ਇਸ ਤੇਲ ਨੂੰ ਨਹਾਉਣ ਤੋਂ ਇਕ ਘੰਟਾ ਪਹਿਲਾਂ ਵਾਲਾਂ ‘ਤੇ ਲਗਾਓ ਜਾਂ ਰਾਤ ਨੂੰ ਸਿਰ ‘ਤੇ ਲਗਾਓ ਅਤੇ ਅਗਲੀ ਸਵੇਰ ਵਾਲਾਂ ਨੂੰ ਧੋ ਲਓ।