National
ਸਕੂਲ ਦੇ ਹੀ ਵਿਦਿਆਰਥੀ ਨਿਕਲੇ ਦਿੱਲੀ ਦੇ ਸਕੂਲਾਂ ‘ਚ ਬੰਬ ਦੀ ਧਮਕੀ ਦੇਣ ਵਾਲੇ
DELHI : ਬੀਤੇ ਕੁੱਝ ਦਿਨਾਂ ‘ਚ ਦਿੱਲੀ ‘ਚ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ ਅਤੇ ਜਿਸ ਨਾਲ ਸਕੂਲਾਂ ‘ਚ ਹਫੜਾ ਦਫੜੀ ਮੱਚ ਗਈ ਸੀ।ਧਮਕੀਆਂ ਈ ਮੇਲ ਰਾਹੀਂ ਦਿੱਤੀਆਂ ਗਈਆਂ ਸੀ । ਇਹ ਧਮਕੀ ਸਕੂਲ ਦੇ ਹੀ ਵਿਦਿਆਰਥੀਆਂ ਨੇ ਹੀ ਦਿੱਤੀ ਸੀ ਹੁਣ ਇਹ ਧਮਕੀ ਕਿਉਂ ਦਿੱਤੀ ਸੀ ਆਓ ਤੁਹਾਨੂੰ ਦੱਸੀਏ ਕਾਰਨ …
ਦਿੱਲੀ ਦੇ ਤਿੰਨ ਸਕੂਲਾਂ ਵਿਚ ਬੰਬ ਧਮਾਕੇ ਦੀ ਧਮਕੀ ਉੱਥੇ ਪੜ੍ਹਦੇ ਦੋ ਵਿਦਿਆਰਥੀਆਂ ਨੇ ਦਿੱਤੀ ਸੀ। ਇਹ ਦੋ ਵਿਦਿਆਰਥੀ ਦੋਵੇਂ ਭੈਣ-ਭਰਾ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਕਾਊਂਸਲਿੰਗ ਦੌਰਾਨ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਈ-ਮੇਲ ਰਾਹੀਂ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਦਿੱਤੀ ਸੀ। ਉਹ ਚਾਹੁੰਦੇ ਸਨ ਕਿ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ। ਉਨ੍ਹਾਂ ਨੂੰ ਪਹਿਲਾਂ ਦਿੱਤੀਆਂ ਧਮਕੀਆਂ ਤੋਂ ਇਹ ਖ਼ਿਆਲ ਆਇਆ।
- ਪੇਪਰ ਮੁਲਤਵੀ ਕਰਵਾਉਣ ਲਈ ਦਿੱਤੀ ਸੀ ਧਮਕੀ!
- ਰਿਸ਼ਤੇ ਵਿਚ ਭੈਣ-ਭਰਾ ਹੀ ਹਨ ਦੋਵੇਂ
ਧਮਕੀ ਦੇਣ ਦਾ ਕੀ ਸੀ ਕਾਰਨ…
ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਪ੍ਰੀਖਿਆ ਦੀ ਸਹੀ ਤਿਆਰੀ ਨਾ ਹੋਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਨ੍ਹਾਂ ਬੱਚਿਆਂ ਨੂੰ ਸਮਝਾਉਣ ਅਤੇ ਚੇਤਾਵਨੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ।