National
ਹੋ ਜਾਓ ਸਾਵਧਾਨ! ਰੇਲਗੱਡੀਆਂ ‘ਚ ਲਗਾਏ ਜਾਣਗੇ ਕੈਮਰੇ

ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਬੀਤੇ ਦਿਨ ਵੱਡਾ ਫੈਸਲਾ ਲਿਆ ਹੈ। ਸ਼ਰਾਰਤੀ ਅਨਸਰਾਂ ਵੱਲੋਂ ਪਟੜੀਆਂ ‘ਤੇ ਮੇਖਾਂ ਅਤੇ ਪੱਥਰ ਰੱਖਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੇ ਰੇਲ ਗੱਡੀਆਂ ‘ਚ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਹੈ।
ਰੇਲ ਮੰਤਰਾਲੇ ਨੇ ਰੇਲ ਹਾਦਸਿਆਂ ਨੂੰ ਰੋਕਣ ਅਤੇ ਪਟੜੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਟਰੇਨਾਂ ‘ਚ ਕੈਮਰੇ ਲਗਾਏ ਜਾਣਗੇ। ਰੇਲ ਮੰਤਰਾਲੇ ਮੁਤਾਬਕ ਇਕ ਟਰੇਨ ‘ਚ ਕੁੱਲ 8 ਕੈਮਰੇ ਲਗਾਏ ਜਾਣਗੇ। ਰੇਲ ਮੰਤਰਾਲਾ ਪਟੜੀਆਂ ਦੀ ਸੁਰੱਖਿਆ ਲਈ ਖੁਫੀਆ ਤੰਤਰ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦਾ ਹੈ। ਸਾਰੇ ਰਾਜਾਂ ਦੇ ਡੀਜੀਪੀਜ਼ ਨੂੰ ਰੇਲ ਪਟੜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਰੇਲਵੇ ਟ੍ਰੈਕ ਦੀ ਸੁਰੱਖਿਆ ਅਤੇ ਹਾਦਸਿਆਂ ਨੂੰ ਰੋਕਣ ਲਈ ਜਲਦੀ ਹੀ ਦੇਸ਼ ਭਰ ਵਿੱਚ ਰੇਲ ਗੱਡੀ ਦੇ ਇੰਜਣ ਦੇ ਅੱਗੇ, ਕੋਚ ਦੇ ਗਲਿਆਰੇ ਵਿੱਚ ਅਤੇ ਰੇਲਗੱਡੀ ਦੇ ਬਾਹਰ ਕੈਮਰੇ ਲਗਾਏ ਜਾਣਗੇ। ਕੈਮਰੇ ਲਗਾਉਣ ਦੀ ਟੈਂਡਰ ਪ੍ਰਕਿਰਿਆ 3 ਮਹੀਨਿਆਂ ਦੇ ਅੰਦਰ ਮੁਕੰਮਲ ਕਰ ਲਈ ਜਾਵੇਗੀ।
ਕਿੱਥੇ – ਕਿੱਥੇ ਲਗਾਏ ਜਾਣਗੇ ਕੈਮਰੇ ?
- ਇੰਜਣ ਦੇ ਅਗਲੇ ਪਾਸੇ ਅਤੇ ਸਾਈਡਾਂ ‘ਤੇ ਕੈਮਰੇ ਲਗਾਏ ਜਾਣਗੇ
- ਇੰਜਣਾਂ ਅਤੇ ਕੋਚਾਂ ਵਿੱਚ ਕੈਮਰੇ ਲਗਾਏ ਜਾਣਗੇ