International
11 ਸਾਲ ਦੀ ਕੁੜੀ ਨੇ ਬ੍ਰਿਟੇਨ ‘ਚ ਬੱਚੇ ਨੂੰ ਦਿੱਤਾ ਜਨਮ, ਸਦਮੇ ‘ਚ ਪਰਿਵਾਰ
ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਿਰਫ 11 ਸਾਲ ਦੀ ਬੱਚੀ ਇਕ ਬੱਚੇ ਦੀ ਮਾਂ ਬਣ ਗਈ ਹੈ। ਇਹ ਸੁਣਨ ਵਿਚ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਹੁਣ ਮੰਨਿਆ ਜਾ ਰਿਹਾ ਹੈਕਿ ਇਹ ਬੱਚੀ ਬ੍ਰਿਟੇਨ ਵਿਚ ਸਭ ਤੋ ਘੱਟ ਉਮਰ ਦੀ ਮਾਂ ਬਣੀ ਹੈ। ਇਸ ਮਹੀਨੇ ਦੀ ਸ਼ੁਰਆਤ ਵਿਚ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਬੱਚੀ 10 ਸਾਲ ਦੀ ਉਮਰ ਵਿਚ ਹੀ ਗਰਭਵਤੀ ਹੋ ਗਈ ਸੀ। ਬੱਚੀ ਨੇ ਗਰਭਵਤੀ ਹੋਣ ਦੇ 30 ਹਫ਼ਤੇ ਬਾਅਦ ਬੱਚੇ ਨੂੰ ਜਨਮ ਦਿੱਤਾ। 11 ਸਾਲ ਦੀ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਹੈਰਾਨੀ ਦੀ ਗੱਲ ਹੈ ਕਿ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਗਰਭਵਤੀ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਕੁੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ। ਹੁਣ ਉੱਥੋਂ ਦੀ ਸਮਾਜਿਕ ਸੰਸਥਾ ਅਤੇ ਸੇਵਾ ਪਰੀਸ਼ਦ ਦੇ ਪ੍ਰਮੁੱਖ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਬੱਚੀ ਦੇ ਪਰਿਵਾਰ ਨੂੰ ਜਾਣਨ ਵਾਲੇ ਇਕ ਸੂਤਰ ਨੇ ਦਾਅਵਾ ਕੀਤਾ ਕਿ ਪਰਿਵਾਰ ਲਈ ਇਹ ਇਕ ਵੱਡੇ ਝਟਕੇ ਦੇ ਰੂਪ ਵਿਚ ਸਾਹਮਣੇ ਆਈ ਸੱਚਾਈ ਹੈ। ਹੁਣ ਬੱਚੀ ਮਾਹਰਾਂ ਦੀ ਨਿਗਰਾਨੀ ਵਿਚ ਹੈ ਅਤੇ ਖਾਸ ਗੱਲ ਇਹ ਹੈ ਕਿ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹੈ। ਬ੍ਰਿਟੇਨ ਵਿਚ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਨਾਲ ਉੱਥੋਂ ਦੀ ਸਰਕਾਰ ਵੀ ਪਰੇਸ਼ਾਨ ਹੈ। ਲੋਕਾਂ ਨੇ ਇਸ ਨੂੰ ਬਹੁਤ ਚਿੰਤਾਜਨਕ ਸਥਿਤੀ ਦੱਸਿਆ ਹੈ। ਬ੍ਰਿਟੇਨ ਵਿਚ ਇਸ ਤੋਂ ਪਹਿਲਾਂ ਸਭ ਤੋਂ ਘੱਟ ਉਮਰ ਵਿਚ ਟੇਰੇਸਾ ਮਿਡਲਟਨ ਨਾਮ ਦੀ ਬੱਚੀ ਮਾਂ ਬਣੀ ਸੀ ਜਿਸ ਦੀ ਉਮਰ ਸਿਰਫ 12 ਸਾਲ ਸੀ। ਉਸ ਨੇ 2006 ਵਿਚ ਬੱਚੇ ਨੂੰ ਜਨਮ ਦਿੱਤਾ ਸੀ। ਡਾਕਟਰ ਕੈਰਲ ਕਪੂਰ ਨੇ ਕਿਹਾ,”ਇਹ ਸਭ ਤੋਂ ਛੋਟੀ ਉਮਰ ਦੀ ਮਾਂ ਹੈ ਜਿਸ ਬਾਰੇ ਮੈਂ ਸੁਣਿਆ ਹੈ।” ਡਾਕਟਰ ਮੁਤਾਬਕ, ਔਸਤ ਉਮਰ ਜਿਸ ‘ਤੇ ਇਕ ਕੁੜੀ ਦੀ ਬਾਲਗ ਅਵਸਥਾ ਦੀ ਸ਼ੁਰੂਆਤ ਹੁੰਦੀ ਹੈ ਉਹ 11 ਸਾਲ ਹੈ। ਭਾਵੇਂਕਿ ਅਜਿਹਾ 8 ਤੋਂ 14 ਸਾਲ ਦੀ ਉਮਰ ਵਿਚ ਵੀ ਹੋ ਸਕਦਾ ਹੈ। ਵਜ਼ਨ ਕਈ ਹਾਰਮੋਨ ਨੂੰ ਪ੍ਰਭਾਵਿਤ ਕਰਦਾ ਹੈ। ਡਾਕਟਰ ਨੇ ਕਿਹਾ ਕਿਉਂਕਿ ਹੁਣ ਬੱਚਿਆਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਇਸ ਲਈ ਉਹਨਾਂ ਦੀ ਬਾਲਗ ਅਵਸਥਾ ਵੀ ਜਲਦੀ ਆ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਘੱਟ ਉਮਰ ਵਿਚ ਮਾਂ ਬਣਨ ਵਾਲੀਆਂ ਬੱਚੀਆਂ ਵਿਚ ਪ੍ਰੀ-ਏਕਲੇਮਪਸੀਆ, ਸਮੇਂ ਤੋਂ ਪਹਿਲਾਂ ਜਣੇਪਾ ਅਤੇ ਕਈ ਇਨਫੈਕਸ਼ਨਾਂ ਦਾ ਖਤਰਾ ਵੱਧ ਹੁੰਦਾ ਹੈ। ਹਰੇਕ 2500 ਜਨਮ ਲੈਣ ਵਾਲੇ ਬੱਚਿਆਂ ਵਿਚੋਂ ਇਕ ਨਾਲ ਅਜਿਹਾ ਹੁੰਦਾ ਹੈ। ਬ੍ਰਿਟੇਨ ਵਿਚ 2014 ਵਿਚ ਵੀ ਇਕ ਬੱਚੇ ਦਾ ਜਨਮ ਹੋਇਆ ਸੀ ਜਿਸ ਦੀ ਮਾਂ ਦੀ ਉਮਰ 12 ਸਾਲ ਸੀ ਅਤੇ ਪਿਤਾ 13 ਸਾਲ ਦਾ ਸੀ। ਇਹ ਜੋੜਾ ਬ੍ਰਿਟੇਨ ਵਿਚ ਸਭ ਤੋਂ ਘੱਟ ਉਮਰ ਦੇ ਮਾਤਾ-ਪਿਤਾ ਸਨ।