Connect with us

National

11:30 ਵਜੇ ਉਮਰ ਅਬਦੁੱਲਾ ਦੂਜੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

Published

on

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਪਹਿਲੀ ਚੁਣੀ ਹੋਈ ਸਰਕਾਰ 16 ਅਗਸਤ ਨੂੰ ਸਹੁੰ ਚੁੱਕ ਸਮਾਗਮ ਦੇ ਨਾਲ ਆਪਣਾ ਕੰਮਕਾਜ ਸੰਭਾਲੇਗੀ।ਉਮਰ ਅਬਦੁੱਲਾ ਅੱਜ ਮੁੱਖ ਮੰਤਰੀ ਵਜੋਂ ਦੂਸਰੀ ਵਾਰ ਸਹੁੰ ਚੁੱਕਣਗੇ | ਉਮਰ ਅਬਦੁੱਲਾ ਸਮੇਤ ਕੁੱਲ 10 ਮੰਤਰੀ ਮੁੱਖ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਮੰਗਲਵਾਰ ਨੂੰ ਸਹੁੰ ਚੁੱਕ ਸਮਾਰੋਹ ‘ਚ ਹਿੱਸਾ ਲੈਣ ਲਈ ਸ਼੍ਰੀਨਗਰ ਪਹੁੰਚੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਇੱਥੇ ਪਹੁੰਚਣਗੇ।

ਸਹੁੰ ਚੁੱਕ ਸਮਾਗਮ ਕਦੋਂ ਅਤੇ ਕਿੱਥੇ ਹੋਵੇਗਾ

ਮਰ ਅਬਦੁੱਲਾ ਸਮੇਤ ਕੁੱਲ 10 ਮੰਤਰੀ ਮੁੱਖ ਮੰਤਰੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਸਵੇਰੇ 11:30 ਵਜੇ ਸ੍ਰੀਨਗਰ ਵਿੱਚ ਡਲ ਝੀਲ ਦੇ ਕੰਢੇ ਸਥਿਤ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (SKICC) ਵਿੱਚ ਹੋਵੇਗਾ। ਉਪ ਰਾਜਪਾਲ ਮਨੋਜ ਸਿਨਹਾ ਉਮਰ ਅਤੇ ਹੋਰ ਮੰਤਰੀਆਂ ਨੂੰ ਸਹੁੰ ਚੁਕਾਉਣਗੇ।