Connect with us

Haryana

ਹਰਿਆਣਾ: ਸਿੱਖਿਆ ਵਿਭਾਗ ਵੱਲੋਂ ਨਕਲ ਰਹਿਤ ਪੇਪਰ ਕਰਵਾਉਣ ਦੇ ਦਾਅਵਿਆਂ ਦੀ ਨਿਕਲੀ ਫੂਕ

Published

on

ਹਰਿਆਣਾ ਸਿੱਖਿਆ ਵਿਭਾਗ ਦੇ ਨਕਲ ਰਹਿਤ ਪੇਪਰ ਕਰਵਾਉਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਨਜ਼ਰ ਆਈ ਹੈ। ਦਰਅਸਲ 12ਵੀਂ ਕਲਾਸ ਦਾ ਪੇਪਰ ਸ਼ੁਰੂ ਹੁੰਦਿਆਂ ਹੀ ਲੀਕ ਹੋ ਗਿਆ। ਪੇਪਰ ਲੀਕ ਹੋਣ ਨਾਲ ਸਿੱਖਿਆ ਵਿਭਾਗ ਨੂੰ ਭਾਜੜਾਂ ਪੈ ਗਈਆਂ। ਪੇਪਰ ਲੀਕ ਦੀ ਖਬਰ ਵਿਭਾਗ ਤੱਕ ਪਹੁੰਚਦੇ ਹੀ ਐੱਸਡੀਐੱਮ ਸੰਦੀਪ ਅਗਰਵਾਲ ਨੇ ਪ੍ਰੀਖਿਆ ਕੇਂਦਰਾਂ ‘ਚ ਛਾਪੇਮਾਰੀ ਕੀਤੀ।

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੇਪਰ ਦੌਰਾਨ ਅਧਿਆਪਕਾਂ ਤੋਂ ਮੁਬਾਇਲ ਜਬਤ ਕੀਤੇ ਨਾਲ ਹੀ ਆਦੇਸ਼ ਦਿੱਤਾ ਗਿਆ ਕਿ ਪੇਪਰ ਦੌਰਾਨ ਕੋਈ ਵੀ ਅਧਿਆਪਕ , ਅਧਿਆਪਕਾਂ ਕੋਲ ਮੋਬਾਈਲ ਨਹੀਂ ਹੋਣਾ ਚਾਹੀਦਾ। ਦੱਸ ਦਈਏ ਕਿ 12 ਵੀਂ ਕਾਲਸ ਦਾ ਫਿਜ਼ੀਕਲ ਦਾ ਪੇਪਰ ਸੀ ਪੇਪਰ ਸ਼ੁਰੂ ਹੁੰਦਿਆਂ ਹੀ whatsapp ਗਰੁੱਪਾਂ ‘ਚ ਪੇਪਰ ਪਹੁੰਚ ਗਿਆ।