Punjab
ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੁੱਖ ਸਾਥੀ ਗ੍ਰਿਫਤਾਰ, ਵਿਦੇਸ਼ ਤੋਂ ਵਾਰਦਾਤਾਂ ਨੂੰ ਦਿੰਦੇ ਅੰਜਾਮ

ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦੇ ਮੂਲ ਵਾਸੀ ਅਰਸ਼ਦੀਪ ਡੱਲਾ ਦੇ ਦੋ ਮੁੱਖ ਸਾਥੀ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਅੱਤਵਾਦੀ ਐਲਾਨਿਆ ਗਿਆ ਸੀ, ਨੂੰ ਮਨੀਲਾ ਪੁਲਿਸ ਨੇ ਪੰਜਾਬ ਭਰ ਵਿੱਚ ਫਿਰੌਤੀ ਲੈਣ ਅਤੇ ਹੋਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਸੂਤਰਾਂ ਅਨੁਸਾਰ ਮਨਪ੍ਰੀਤ ਸਿੰਘ ਪੀਟਾ ਫਿਰੋਜ਼ਪੁਰ ਅਤੇ ਅੰਮ੍ਰਿਤਪਾਲ ਅੰਮੀ ਮੋਗਾ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਹੀ ਆਪਣੇ ਵੱਖ-ਵੱਖ ਗੁੰਡਿਆਂ ਨਾਲ ਪੰਜਾਬ ‘ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਵਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਦੱਸ ਦੇਈਏ ਕਿ ਅਰਸ਼ ਡੱਲਾ ਦੇ ਕੇਸਾਂ ਨਾਲ ਸਬੰਧਤ ਐਨ.ਆਈ.ਏ. ਦੀ ਵੀ ਜਾਂਚ ਕੀਤੀ ਜਾ ਰਹੀ ਹੈ।