Connect with us

National

ਬੇਰੁਜ਼ਗਾਰ ਨੌਜਵਾਨ ਨਾਲ 250 ਕਰੋੜ ਦੀ ਠੱਗੀ

Published

on

UTTAR PRADESH:  ਅੱਜ ਦੇ ਡਿਜੀਟਲ ਸੰਸਾਰ ਵਿੱਚ, ਘੁਟਾਲੇਬਾਜ਼ ਲੋਕਾਂ ਨੂੰ ਫਸਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਕਦੇ ਲੋਕਾਂ ਨੂੰ ਲੱਕੀ ਵਟਸਐਪ ਨੰਬਰ ਦੇ ਕੇ ਅਤੇ ਕਦੇ ਸਕ੍ਰੈਚ ਕਾਰਡ ਦਾ ਲਾਲਚ ਦੇ ਕੇ ਠੱਗੀ ਮਾਰੀ ਜਾ ਰਹੀ ਹੈ।

ਮਾਮਲਾ ਯੂਪੀ ਦੇ ਮੁਜ਼ੱਫਰਨਗਰ ਦਾ ਹੈ । ਜਿੱਥੇ ਨੌਜਵਾਨ ਨਾਲ 1 ਜਾ 2 ਕਰੋੜ ਦੀ ਨਹੀਂ ਬਲਕਿ 250 ਕਰੋੜ ਦੀ ਰੁਪਏ ਦੀ ਧੋਖਾਧੜੀ ਕੀਤੀ ਗਈ। ਇੱਕ ਬੇਰੁਜ਼ਗਾਰ ਨੌਜਵਾਨ ਨੂੰ ਵਟਸਐਪ ‘ਤੇ ਨੌਕਰੀ ਦਾ ਸੁਨੇਹਾ ਭੇਜ ਕੇ ਉਸ ਨਾਲ ਠੱਗੀ ਮਾਰੀ ਗਈ। ਨੌਜਵਾਨ ਨੂੰ ਇਸ ਧੋਖਾਧੜੀ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਨੂੰ ਜੀਐਸਟੀ (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਵਿਭਾਗ ਵੱਲੋਂ 250 ਕਰੋੜ ਰੁਪਏ ਦੀ E-WAY BILLING ਧੋਖਾਧੜੀ ਬਾਰੇ ਨੋਟਿਸ ਮਿਲਿਆ।

ਦਰਅਸਲ ਰਤਨਪੁਰੀ ਥਾਣਾ ਖੇਤਰ ਦੇ ਰਹਿਣ ਵਾਲਾ ਅਸ਼ਵਨੀ ਕੁਮਾਰ ਲੰਬੇ ਸਮੇਂ ਤੋਂ ਬੇਰੁਜ਼ਗਾਰ ਸੀ। ਉਹ ਕਈ ਦਿਨਾਂ ਤੋਂ ਨੌਕਰੀ ਦੀ ਤਲਾਸ਼ ਵਿੱਚ ਸੀ। ਕੁਝ ਦਿਨ ਪਹਿਲਾਂ ਉਸ ਦੇ ਵਟਸਐਪ ਨੰਬਰ ‘ਤੇ ਨੌਕਰੀ ਲਈ ਸੁਨੇਹਾ ਆਇਆ। ਨੌਕਰੀ ਦੇ ਲਾਲਚ ਕਾਰਨ ਅਸ਼ਵਨੀ ਨੇ ਮੈਸੇਜ ‘ਚ ਮੰਗੀ ਸਾਰੀ ਜਾਣਕਾਰੀ ਦਿੱਤੀ। ਸਾਰੇ ਲੋੜੀਂਦੇ ਦਸਤਾਵੇਜ਼ ਵੀ ਸਕੈਨ ਕੀਤੇ ਗਏ ਸਨ ਅਤੇ PDF ਫਾਰਮੈਟ ਵਿੱਚ ਭੇਜੇ ਗਏ ਸਨ।

ਵਟਸਐਪ ‘ਤੇ ਆਇਆ ਮੈਸੇਜ…

ਅਸ਼ਵਨੀ ਕੁਮਾਰ ਮੁਤਾਬਕ ਵਟਸਐਪ ‘ਤੇ ਆਏ ਮੈਸੇਜ ‘ਚ ਨੌਕਰੀ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ 1750 ਰੁਪਏ ਵੀ ਮੰਗੇ ਗਏ ਸਨ। ਉਸਨੇ ਇਹ ਪੈਸਾ ਪੇਟੀਐਮ ਰਾਂਹੀ ਟਰਾਂਸਫਰ ਕੀਤਾ ਸੀ। ਅਸ਼ਵਨੀ ਨੂੰ ਨੌਕਰੀ ਤਾਂ ਕੀ ਮਿਲਣੀ ਸੀ ਸਗੋਂ ਉਸ ਦੇ ਨਾਂ ‘ਤੇ ਫਰਜ਼ੀ ਕੰਪਨੀ ਅਤੇ ਬੈਂਕ ਖਾਤਾ ਖੋਲ੍ਹਿਆ ਗਿਆ। ਘੁਟਾਲੇਬਾਜ਼ਾਂ ਨੇ ਜਾਅਲੀ ਕੰਪਨੀ ਅਤੇ ਬੈਂਕ ਖਾਤੇ ਰਾਹੀਂ ਲਗਭਗ 250 ਕਰੋੜ ਰੁਪਏ ਦੀ GST ਦੀ ਈ-ਬਿਲਿੰਗ ਧੋਖਾਧੜੀ ਕੀਤੀ ਸੀ। ਇਸ ਦੀ ਸੂਚਨਾ ਅਸ਼ਵਨੀ ਨੇ ਪੁਲਿਸ ਨੂੰ ਦਿੱਤੀ ਤਾ ਪੁਲਿਸ ਨੇ ਕਹਿਣਾ ਹੈ ਕਿ ਮਾਮਲੇ ਵਿੱਚ ਜੀਐਸਟੀ ਵਿਭਾਗ ਦੇ ਸਹਿਯੋਗ ਨਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।