Connect with us

National

ਫੈਕਟਰੀ ਵਿਚ ਅੱਗ ਲਗਣ ਕਾਰਨ 3 ਦੀ ਮੌਤ, 6 ਜ਼ਖਮੀ

Published

on

ਦਿੱਲੀ: ਅੱਜ ਸ਼ਨੀਵਾਰ ਸਵੇਰੇ ਯਾਨੀ 8 ਜੂਨ ਨੂੰ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ਵਿਖੇ ਸਥਿਤ ਦਾਲਾਂ ਦੀ 1 ਪ੍ਰੋਸੈਸਿੰਗ ਫੈਕਟਰੀ ਵਿਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।

ਪਾਈਪਲਾਈਨ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ

ਪੁਲਿਸ ਨੇ ਦੱਸਿਆ ਕਿ ਇਕ ਪਾਈਪਲਾਈਨ ‘ਚ ਗੈਸ ਲੀਕ ਹੋਣ ਕਾਰਨ ਅੱਗ ਲੱਗੀ, ਜਿਸ ਕਾਰਨ ਕੰਪ੍ਰੈਸਰ ਜ਼ਿਆਦਾ ਗਰਮ ਹੋ ਗਿਆ ਅਤੇ ਧਮਾਕਾ ਹੋ ਗਿਆ। ਪੁਲਿਸ ਕੰਟਰੋਲ ਰੂਮ (ਪੀਸੀਆਰ) ਨੂੰ ਸਵੇਰੇ 3.35 ਵਜੇ ਇੱਕ ਕਾਲ ਆਈ ਜਿਸ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਸ਼ੁਰੂ ਵਿਚ ਲੋਕਾਂ ਦੇ ਅੰਦਰ ਫਸੇ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ। ਦਿੱਲੀ ਫਾਇਰ ਸਰਵਿਸਿਜ਼ 16 ਫਾਇਰ ਟੈਂਡਰਾਂ ਨਾਲ ਮੌਕੇ ‘ਤੇ ਪਹੁੰਚੀ। ਫੈਕਟਰੀ ਵਿੱਚੋ ਨੌਂ ਲੋਕਾਂ ਨੂੰ ਬਚਾਇਆ ਗਿਆ ਅਤੇ SHRC ਹਸਪਤਾਲ, ਨਰੇਲਾ ਲਿਜਾਇਆ ਗਿਆ। ਉੱਥੇ ਪਹੁੰਚਣ ‘ਤੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮ੍ਰਿਤਕ ਤੇ ਜ਼ਖਮੀਆਂ ਦੀ ਪਛਾਣ

ਮ੍ਰਿਤਕਾਂ ਦੀ ਪਛਾਣ ਸ਼ਿਆਮ (24), ਰਾਮ ਸਿੰਘ (30) ਅਤੇ ਬੀਰਪਾਲ (42) ਵਜੋਂ ਹੋਈ ਹੈ। ਛੇ ਹੋਰ ਜ਼ਖਮੀ ਹੋਏ ਲੋਕਾਂ ਨੂੰ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ।
ਜ਼ਖਮੀ ਲੋਕਾਂ ਦੀ ਪਛਾਣ ਪੁਸ਼ਪੇਂਦਰ (26), ਆਕਾਸ਼ (19), ਮੋਹਿਤ ਕੁਮਾਰ (21), ਮੋਨੂੰ (25), ਲਾਲੂ (32) ਅਤੇ ਰਵੀ ਕੁਮਾਰ (19) ਵਜੋਂ ਹੋਈ। ਇਨ੍ਹਾਂ ਵਿੱਚੋ 5 ਲੋਕਾਂ ਨੂੰ ਸੜਨ ਕਾਰਨ ਸੱਟਾਂ ਲਗੀਆਂ ਤੇ 1 ਰਵੀ ਕੁਮਾਰ (19) ਨੂੰ ਇੱਟ ਲੱਗਣ ਕਾਰਨ ਮਾਮੂਲੀ ਸੱਟ ਲੱਗੀ।