National
ਫੂਡ ਪੁਆਇਜ਼ਨਿੰਗ ਕਾਰਨ 3 ਦੀ ਮੌਤ, 22 ਗੰਭੀਰ

ਰਾਜਸਥਾਨ ਦੇ ਉਦੈਪੁਰ ਜਿਲ੍ਹੇ ਵਿਚ ਮੰਗਲਵਾਰ ਨੂੰ ਫੂਡ ਪੁਆਇਜ਼ਨਿੰਗ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 22 ਹੋਰ ਹਸਪਤਾਲ ‘ਚ ਇਲਾਜ ਅਧੀਨ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਕੋਟੜਾ ਵਿੱਚ ਇੱਕ ਮੰਗਣੀ ਵਿੱਚ ਸ਼ਾਮਲ ਹੋਏ ਸਨ।
ਪੁਲਿਸ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਕੋਟੜਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਗਣੀ ਵਿਚ ਲੱਗਭਗ 100 ਲੋਕ ਸ਼ਾਮਲ ਹੋਏ ਸਨ ਜਿਨ੍ਹਾਂ ਵਿੱਚੋ ਕਈ ਲੋਕ ਆਪਣੇ ਘਰ ਜਾਂਦੇ ਹੀ ਬਿਮਾਰ ਹੋ ਗਏ।ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਪਛਾਣ ਬਾਬੂ (50), ਮਸਰੂ (40) ਅਤੇ ਅਮਿਯਾ ਦੇਵੀ (35) ਵਜੋਂ ਹੋਈ ਹੈ। ਉਦੈਪੁਰ ਵਿੱਚ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਕਿਹਾ ਕਿ ਭੋਜਨ ਸੁਰੱਖਿਆ ਅਧਿਕਾਰੀ ਵਲੋਂ ਭੋਜਨ ਦੇ ਨਮੂਨੇ ਲੈ ਲਏ ਗਏ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 22 ਹੋਰ ਲੋਕਾਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ।
ਫੂਡ ਪੁਆਇਜ਼ਨਿੰਗ ਕੀ ਹੈ?
ਫੂਡ ਪੁਆਇਜ਼ਨਿੰਗ ਇੱਕ ਬਿਮਾਰੀ ਹੈ ਜੋ ਦੂਸ਼ਿਤ ਭੋਜਨ ਖਾਣ ਨਾਲ ਹੁੰਦੀ ਹੈ। ਇਹ ਆਮ ਤੌਰ ‘ਤੇ ਗੰਭੀਰ ਨਹੀਂ ਹੁੰਦੀ ਅਤੇ ਜ਼ਿਆਦਾਤਰ ਲੋਕ ਕੁਝ ਦਿਨਾਂ ਦੇ ਅੰਦਰ ਠੀਕ ਹੋ ਜਾਂਦੇ ਹਨ। ਫੂਡ ਪੁਆਇਜ਼ਨਿੰਗ ਕਾਰਨ ਡੀਹਾਈਡਰੇਸ਼ਨ ਹੋ ਸਕਦੀ ਹੈ ਅਤੇ ਕਈ ਵਾਰ ਗੁਰਦੇ ਫੇਲ੍ਹ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।