International
ਨਿਊਜ਼ੀਲੈਂਡ: ਪੰਜਾਬੀਆਂ ਦੇ ਸੰਘਣੇ ਇਲਾਕੇ ‘ਚ 30 ਸੈਕੇਂਡ ਦੇ ਤੁਫਾਨ ਨੇ ਮਚਾਈ ਤਬਾਹੀ
ਨਿਊਜ਼ੀਲੈਂਡ ਦੇਸ਼ ਦੇ ਆਕਲੈਂਡ ਦੇ ਇਲਾਕੇ ਪਾਪਾਟੋਏਟੋਏ ‘ਚ ਬੀਤੇ ਦਿਨ 30 ਸੈਂਕਡ ਦੇ ਤੁਫਾਨੀ ਚੱਕਰਵਾਤ ਨੇ ਤਬਾਹੀ ਮਚਾਈ, ਤੁਫਾਨ ਤੋਂ ਬਾਅਦ ਭਾਰੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਾਪਾਟੋਏਟੋਏ ਪੰਜਾਬੀਆਂ ਦਾ ਸੰਘਣੀ ਵਸੋਂ ਵਾਲਾ ਇਲਾਕਾ ਹੈ। ਜਿੱਥੇ ਤੁਫਾਨ ਨੇ ਕਾਫੀ ਅਸਰ ਦਿਖਾਇਆ ਹਾ ਕਿਤੇ ਘਰਾਂ ਦੀਆਂ ਛੱਤਾਂ ਉੱਢ ਗਈਆਂ, ਦਰਖਤ ਜੜਾਂ ਤੋਂ ਹੀ ਉਖੜ ਕੇ ਡਿੱਗ ਗਏ ਤੇ ਗੱਡੀਆਂ ਕਾਰਾਂ ਵੀ ਨੁਕਸਾਨੀਆਂ ਗਈਆਂ ਹਨ। ਇਹ ਤੁਫ਼ਾਨ ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਆਇਆ ਹੈ ਤੇ ਵੀਕਐਂਡ ਹੋਣ ਕਾਰਨ ਜਿਆਦਾਂਤਰ ਲੋਕ ਆਪਣੇ ਘਰਾਂ ‘ ਚ ਹੀ ਸਨ। ਜ਼ਿਕਰ ਏ ਖਾਸ ਹੈ ਕਿ ਬੀਤੇ ਕੁਝ ਦਿਨਾਂ ਤੋਂ ਹੀ ਨਿਊਜ਼ੀਲੈਂਡ ‘ਚ ਮੌਸਮ ਖਰਾਬ ਚੱਲ਼ ਰਿਹਾ ਸੀ। ਜਿਸ ਦੇ ਚੱਲਦਿਆਂ ਅੱਜ ਸਵੇਰੇ ਕਰੀਬ 8 ਵਜੇ ਆਏ ਚੱਕਰਵਾਤ ਤੁਫਾਨ ਨੇ ਪੰਜਾਬੀਆਂ ਦੇ ਗੜ੍ਹ ਕਹੇ ਜਾਣ ਵਾਲੇ 1 ਵਿਅਕਤੀ ਦੀ ਮੌਤ ਤੇ ਕਈਆਂ ਦੇ ਜਖਮੀਆਂ ਹੋਣ ਦੀ ਵੀ ਖਬਰ ਮਿਲੀ ਹੈ। ਤੁਫਾਨੀ ਤਬਾਹੀ ਕਾਰਨ ਬਹੁਤ ਸਾਰੇ ਰੋਡ ਬਲਾਕ ਹੋਏ ਪਏ ਹਨ। ਤੇ ਪਾਪਾਟੋਏਟੋਏ ਦੇ ਨਾਲ ਲੱਗਦੇ ਇਲਾਕਿਆਂ ‘ਚ ਐਮਰਜੇਂਸੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।