Connect with us

National

ਕਰਨਾਟਕ ‘ਚ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ, 30 ਜ਼ਖਮੀ

Published

on

ACCIDENT: ਕਰਨਾਟਕ ਦੇ ਹੋਲਾਲਕੇਰੇ ਕਸਬੇ ਨੇੜੇ ਐਤਵਾਰ ਯਾਨੀ 7 ਅਪ੍ਰੈਲ ਨੂੰ ਤੜਕੇ ਬੇਂਗਲੁਰੂ ਤੋਂ ਗੋਕਰਨ ਜਾ ਰਹੀ ਇੱਕ ਨਿੱਜੀ ਬੱਸ ਦੇ ਪਲਟ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਹੋਲਕੇਰੇ ਸ਼ਹਿਰ ਦੇ ਬਾਹਰਵਾਰ ਅੰਜਨੇਯਾ ਮੰਦਿਰ ਦੇ ਕੋਲ ਵਾਪਰੀ ਹੈ|

ਇਸ ਹਾਦਸੇ ‘ਚ ਕਰੀਬ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਹੋਲਕੇਰੇ ਤਾਲੁਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਦਕਿ ਲਾਸ਼ਾਂ ਨੂੰ ਮੁਰਦਾਘਰ ‘ਚ ਭੇਜ ਦਿੱਤਾ ਗਿਆ ਹੈ। ਇਸ ਮਾਰਗ ‘ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਲਈ ਲੋਕਾਂ ਨੇ ਸੜਕਾਂ ਦੀ ਗੈਰ-ਵਿਗਿਆਨਕ ਉਸਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।