Connect with us

Uncategorized

48 ਘੰਟੇ ਦੀ ਗੁਰਮੀਤ ਰਾਮ ਰਹੀਮ ਨੂੰ ਮਾਂ ਨਾਲ ਮਿਲਣ ਲਈ ਮਿਲੀ ਕਸਟੱਡੀ ਪੈਰੋਲ

Published

on

custody parole

ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਜੋ ਕਿ ਸੁਨਾਰੀਆਂ ਜੇਲ੍ਹ ‘ਚ ਆਪਣੇ ਦੋਸ਼ਾ ਦੇ ਚੱਲਦੇ ਸਜਾ ਕੱਟ ਰਹੇ ਹਨ। ਉਨ੍ਹਾਂ ਨੂੰ ਜੇਲ੍ਹ ਤੋਂ 48 ਘੰਟੇ ਦੀ ਕਸਟੱਡੀ ਪੈਰੋਲ ਮਿਲੀ ਹੈ। ਇਸ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਸਵਾ 6 ਵਜੇ ਗੁਰਮੀਤ ਰਾਮ ਰਹਿਮ ਨੂੰ ਪੈਰੋਲ ‘ਤੇ ਬਾਹਰ ਕੱਢਿਆ ਗਿਆ ਹੈ। ਰਾਮ ਰਹਿਮ ਨੂੰ ਆਪਣੀ ਮਾਂ ਨਾਲ ਮਿਲਣ ਲਈ 48 ਘੰਟੇ ਦੀ ਪੈਰੋਲ ਮਿਲੀ ਹੈ। ਉਹ ਆਪਣੀ ਬਿਮਾਰ ਮਾਂ ਨਾਲ ਮਿਲਣ ਲਈ ਗੁਰੂਗ੍ਰਾਮ ਗਿਆ ਹੈ। ਉਥੇਂ ਪੁਲਿਸ ਵੱਲੋਂ ਸੁਰੱਖਿਆ ਇੰਤਜ਼ਾਮ ਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਭੀਡ਼ ਜਮ੍ਹਾ ਨਾ ਹੋਵੇ, ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਗੁਰਮੀਚ ਰਾਮ ਰਹਿਮ ਨੂੰ ਰੋਹਤਕ ਪੀਜੀਆਈ  ‘ਚ ਉਨ੍ਹਾਂ ਦੇ ਬਿਮਾਰ ਚੱਲਦਿਆਂ ਭਰਤੀ ਕਰਵਾਇਆ ਗਿਆ ਸੀ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮਹਿਜ਼ 21 ਘੰਟੇ ਬਾਅਦ ਸੁਨਾਰੀਆ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਹ ਘਟਨਾ ਲਗਪਗ ਇਕ ਹਫ਼ਤੇ ਦੀ ਹੈ। ਉਥੇ ਜਾਂਚ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਨੂੰ ਕੋਈ ਗੰਭੀਰ ਦਿੱਕਤ ਨਹੀਂ ਸੀ। ਉਨ੍ਹਾਂ ਦੀ ਜਾਂਚ ਲਈ ਸੱਤ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਸੀ। ਜੇ ਪੀਜੀਆਈ ਬਾਹਰ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਕਾਰਨ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜਣਾ ਪਿਆ।

ਇਸ ਤੋਂ 2 ਦਿਨ ਬਾਅਦ ਰਾਮ ਰਹੀਮ ਨੇ ਮਾਂ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ। ਪੈਰੋਲ ਦੇਣ ਨੂੰ ਲੈ ਕੇ ਪੁਲਿਸ ਅਤੇ ਸਰਕਾਰ ਦੋਵੇਂ ਹੀ ਸ਼ਸੋਪੰਜ ਵਿਚ ਸੀ। ਜੇ ਸ਼ੁੱਕਰਵਾਰ ਲਈ ਉਨ੍ਹਾਂ ਨੂੰ 48 ਘੰਟੇ ਦੀ ਪੈਰੋਲ ਦਿੱਤੀ ਗਈ ਹੈ। ਪਰ ਇਸ ਦੌਰਾਨ ਰਾਮ ਰਹੀਮ ਪੁਲਿਸ ਦੀ ਨਿਗਰਾਨੀ ਵਿਚ ਹੀ ਰਹਿਣਗੇ। ਰਾਮ ਰਹੀਮ ਦੀ ਮਾਂ ਦੀ ਤਬੀਅਤ ਖਰਾਬ ਹੈ ਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚੋਂ ਨਿਕਲਦੇ ਹੀ ਸਿੱਧੇ ਗੁਰੂਗ੍ਰਾਮ ਹੀ ਗਏ ਹਨ। ਇਸ ਤੋਂ ਬਾਅਦ ਉਹ ਕਿਥੇ ਜਾਣਗੇ, ਇਸ ਨੂੰ ਲੈ ਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਥੇ ਸਿਰਸਾ ਡੇਰੇ ਵੀ ਉਨ੍ਹਾਂ ਦੇ ਪੈਰੋਕਾਰ ਇੰਤਜ਼ਾਰ ਕਰ ਰਹੇ ਹਨ।