National
ਮਸੂਰੀ ਘੁੰਮਣ ਗਏ 5 ਵਿਅਕਤੀਆਂ ਦੀ ਹੋਈ ਮੌਤ

ACCIDENT : ਮਸੂਰੀ ਸ਼ਨੀਵਾਰ ਯਾਨੀ 4 ਅਪ੍ਰੈਲ ਤੜਕੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿਸ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਕਿ Ford ਕਾਰ ਵਿੱਚ ਕੁੱਲ ਛੇ ਲੋਕ ਸਵਾਰ ਸਨ।
ਹਾਦਸੇ ਦਾ ਸ਼ਿਕਾਰ ਹੋਈ Ford ਕਾਰ ਵਿੱਚ ਚਾਰ ਪੁਰਸ਼ ਅਤੇ ਦੋ ਔਰਤਾਂ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ 5 ਵਜੇ ਚੂਨਾਖਲ ਝਰੀਪਾਣੀ ਰੋਡ ‘ਤੇ ਕਮਲ ਕਾਟੇਜ ਨੇੜੇ ਇਕ ਵਾਹਨ ਬੇਕਾਬੂ ਹੋ ਗਿਆ ਅਤੇ ਹੇਠਾਂ ਸੜਕ ‘ਤੇ ਪਲਟ ਗਿਆ। ਗੱਡੀ ਵਿੱਚ ਛੇ ਲੋਕ ਸਵਾਰ ਸਨ।ਜ਼ਖਮੀ ਔਰਤ ਫਿਲਹਾਲ ਦੂਨ ਹਸਪਤਾਲ ‘ਚ ਜ਼ੇਰੇ ਇਲਾਜ ਹੈ
ਫਾਇਰ ਅਫਸਰ ਡੀਐਸ ਤਡਿਆਲ ਨੇ ਦੱਸਿਆ ਕਿ ਤਿੰਨ ਕਾਰ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ। ਸਾਰੇ ਕਾਰ ਸਵਾਰ ਦੇਹਰਾਦੂਨ ਦੇ ਇਕ ਵਿਦਿਅਕ ਸੰਸਥਾ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ|