National
ਬਿਹਾਰ ‘ਚ ਮਸਜਿਦ ਦੇ ਕੋਲ ਧਮਾਕਾ ਹੋਣ ਨਾਲ 6 ਜਖ਼ਮੀ

ਬਿਹਾਰ ਦੇ ਬਾਂਕਾ ’ਚ ਬਾਂਕਾ ਟਾਊਨ ਥਾਣਾ ਖੇਤਰ ਦੇ ਨਵਟੋਲੀਆ ’ਚ ਮੰਗਲਵਾਰ ਦੀ ਸਵੇਰ ਲੱਗਭਗ 8.00 ਵਜੇ ਮਸਜਿਦ ਦੇ ਕੋਲ ਇਕ ਜਬਰਦਸਤ ਧਮਾਕਾ ਹੋਇਆ। ਇਸ ਨਾਲ ਉੱਥੇ ਸਥਿਤ ਮਦਰੱਸਾ ਇਮਾਰਤ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਇਸ ਘਟਨਾ ’ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਜ਼ਖਮੀਆਂ ਨੂੰ ਇਲਾਜ ਲਈ ਕਿੱਥੇ ਲਿਜਾਇਆ ਗਿਆ ਹੈ। ਇਹ ਅਜੇ ਪਤਾ ਨਹੀਂ ਲੱਗ ਸੱਕਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਸਜਿਦ ਦੇ ਕੋਲ ਜਬਰਦਸਤ ਬੰਬ ਧਮਾਕਾ ਹੋਇਆ। ਸਿਟੀ ਥਾਣਾ ਪੁਲਿਸ ਨੂੰ ਜਦੋਂ ਤੱਕ ਸੂਚਨਾ ਮਿਲੀ ਅਤੇ ਪੁਲਿਸ ਮੌਕੇ ’ਤੇ ਪਹੁੰਚੀ ਉਦੋਂ ਤੱਕ ਉੱਥੇ ਕੋਈ ਨਹੀਂ ਸੀ। ਸਿਟੀ ਥਾਣਾ ਮੁਖੀ ਸ਼ੰਭੂ ਯਾਦਵ ਨੇ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਆਖਿਰ ਧਮਾਕਾ ਕਿਸ ਨੇ ਕੀਤਾ ਤੇ ਕਿਵੇਂ ਹੋਇਆ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸੱਕਿਆ ਹੈ। ਪੁਲਿਸ ਜ਼ਖਮੀਆਂ ਦੇ ਸੰਬੰਧ ’ਚ ਵੀ ਜਾਣਕਾਰੀ ਜੁਟਾ ਰਹੀ ਹੈ। ਬੰਬ ਧਮਾਕੇ ਦੀ ਜਾਂਚ ਲਈ ਫਾਰੈਂਸਿਕ ਟੀਮ ਨੂੰ ਭਾਗਲਪੁਰ ਤੋਂ ਬੁਲਾਇਆ ਜਾ ਰਿਹਾ ਹੈ।