National
JCB ਨਾਲ ਆਟੋ ਟਕਰਾਉਣ ਕਾਰਨ 7 ਲੋਕਾਂ ਦੀ ਮੌਤ

Patna Accident News: ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਕੰਕੜਬਾਗ ਥਾਣਾ ਖੇਤਰ ਵਿੱਚ ਮੈਟਰੋ ਦੇ ਕੰਮ ਵਿੱਚ ਲੱਗੀ ਕਰੇਨ ਅਤੇ ਇੱਕ ਆਟੋ ਰਿਕਸ਼ਾ ਵਿਚਾਲੇ ਹੋਈ ਟੱਕਰ ਵਿੱਚ ਕਰੀਬ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਮੌਕੇ ‘ਤੇ ਜਾਮ ਲਗਾ ਦਿੱਤਾ।
ਇਨ੍ਹਾਂ ‘ਚੋਂ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨ ਹੋਰ ਜ਼ਖ਼ਮੀਆਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਹੋਰ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਟੋ ਰਿਕਸ਼ਾ ਮਿੱਠਾਪੁਰ ਤੋਂ ਜ਼ੀਰੋ ਮੀਲ ਵੱਲ ਜਾ ਰਿਹਾ ਸੀ, ਜਦੋਂ ਮੈਟਰੋ ਨਿਰਮਾਣ ਦੇ ਕੰਮ ‘ਚ ਲੱਗੀ ਕਰੇਨ ਨਾਲ ਟਕਰਾ ਗਿਆ।