Uncategorized
‘ਕੋਵਿਡ ਯੋਧਿਆਂ’ ਲਈ 70 ਦੋ ਪਹੀਆ ਵਾਹਨ

ਕੁਰੂਕਸ਼ੇਤਰ:- ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਸ਼ੁੱਕਰਵਾਰ ਨੂੰ ਇੱਥੇ “ਕੋਰੋਨਾ ਵਾਰੀਅਰਜ਼ ਆਨ ਵ੍ਹੀਲਜ਼” ਦੀ ਸ਼ੁਰੂਆਤ ਦੇ ਦੌਰਾਨ ਹੀਰੋ ਮੋਟੋਕਾਰਪ ਦੁਆਰਾ ਰਾਜ ਸਰਕਾਰ ਨੂੰ ਸੌਂਪੇ ਗਏ 70 ਦੋਪਹੀਆ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਵਿਧਾਇਕ ਨੇ ਕਿਹਾ ਕਿ ਦੋਪਹੀਆ ਵਾਹਨ ਭੀੜ ਵਾਲੇ ਖੇਤਰਾਂ ਵਿੱਚ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਿਹਤ ਵਿਭਾਗ ਦੇ ਫਰੰਟਲਾਈਨ ਕਰਮਚਾਰੀਆਂ ਦੀ ਮਦਦ ਕਰਨਗੇ। ਸਾਰੀਆਂ ਹੀ ਸਰਕਾਰਾਂ ਨੂੰ ਏਦਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ।