National
ਭਾਰਤੀ ਹਵਾਈ ਸੈਨਾ ਦਾ 91ਵਾਂ ਸਥਾਪਨਾ ਦਿਵਸ

8ਅਕਤੂਬਰ 2023: ਭਾਰਤੀ ਹਵਾਈ ਸੈਨਾ ਨੇ 8 ਅਕਤੂਬਰ ਯਾਨੀ ਕਿ ਅੱਜ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਆਪਣਾ 91ਵਾਂ ਸਥਾਪਨਾ ਦਿਵਸ ਮਨਾਇਆ। ਆਈਏਐਫ ਬੈਂਡ ਦੇ ਪ੍ਰਦਰਸ਼ਨ ਦੌਰਾਨ, ਲੋਕ ਨੱਚਦੇ, ਗਾਉਂਦੇ ਅਤੇ ਤਾੜੀਆਂ ਵਜਾਉਂਦੇ ਦੇਖੇ ਗਏ, ਆਈਏਐਫ ਬੈਂਡ ਨੇ ਮਾਂ ਤੁਝੇ ਸਲਾਮ, ਤੇਰੀ ਮਿੱਟੀ, ਜੈ ਹੋ ਵਰਗੇ ਦੇਸ਼ ਭਗਤੀ ਅਤੇ ਫਿਲਮੀ ਗੀਤਾਂ ‘ਤੇ ਪ੍ਰਦਰਸ਼ਨ ਕੀਤਾ। ਇਸ ਸਾਲ ਹਵਾਈ ਸੈਨਾ ਦਿਵਸ ਦੀ ਥੀਮ “ਆਈਏਐਫ – ਸੀਮਾਵਾਂ ਤੋਂ ਪਰੇ ਏਅਰ ਪਾਵਰ” ਹੈ। ਭਾਰਤੀ ਹਵਾਈ ਸੈਨਾ ਦੀ ਸਥਾਪਨਾ ਅੱਜ ਤੋਂ 91 ਸਾਲ ਪਹਿਲਾਂ 8 ਅਕਤੂਬਰ ਨੂੰ ਹੋਈ ਸੀ, ਇਸੇ ਕਰਕੇ ਸੈਨਾ ਇਸ ਦਿਨ ਨੂੰ ਧੂਮਧਾਮ ਨਾਲ ਮਨਾਉਂਦੀ ਹੈ।