Ludhiana
ਲੁਧਿਆਣਾ ਵਿਖੇ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
ਲੁਧਿਆਣਾ ‘ਚ ਅੱਜ ਕੋਰੋਨਾ ਵਾਇਰਸ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ।
ਦੱਸ ਦਈਏ ਲੁਧਿਆਣਾ ਵਿਖੇ ਕੋਰੋਨਾ ਜਾਂਚ ਲਈ ਲੋਕਾਂ ਦੇ ਸੈਂਪਲ ਬੀਤੇ ਦਿਨ ਲਏ ਗਏ ਸਨ। ਜਿਨ੍ਹਾ ਵਿੱਚੋ 20 ਲੋਕਾਂ ਦੀ ਕੋਰੋਨਾ ਰਿਪੋਰਟ ਆਉਣੀ ਬਾਕੀ ਸੀ। ਉਨ੍ਹਾਂ ਸਾਰਿਆਂ ਦੀ ਰਿਪੋਰਟ ਅੱਜ ਸਾਹਮਣੇ ਅਾ ਚੁੱਕੀ ਜਿਸਦੇ ਵਿਚ 7 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਜਦਕਿ 12 ਲੋਕਾਂ ਦੀ ਰਿਪੋਰਟ ਨੇਗਟਿਵ ਪਾਈ ਗਈ।
ਦੱਸਣਯੋਗ ਹੈ ਕਿ ਪਾਜ਼ਿਟਿਵ ਪਾੲੇ ਗਏ ਲੋਕਾਂ ਵਿੱਚ 40 ਸਾਲ ਦੀ ਔਰਤ ਲੁਧਿਆਣਾ ਦੀ ਹੈ ਜੋ ਪਾਜ਼ਿਟਿਵ ਮਰੀਜ ਦੇ ਸੰਪਰਕ ਵਿਚ ਆਈ ਸੀ। 35 ਸਾਲ ਦੀ ਔਰਤ, 11 ਸਾਲ ਦੀ ਬੱਚੀ, 13 ਸਾਲ ਦਾ ਬੱਚਾ, 45 ਸਾਲ ਦੀ ਔਰਤ,44 ਸਾਲ ਦਾ ਮਰਦ, 40 ਸਾਲ ਦੀ ਔਰਤ ਸ਼ਾਮਿਲ ਹਨ।