Gurdaspur
ਤਿੰਨ ਬੱਚਿਆਂ ਦੀ ਮਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕ਼ਤਲ
ਗੁਰਦਾਸਪੁਰ, 28 ਜੂਨ : ਬਟਾਲਾ ਦੇ ਗਾਂਧੀ ਕੈਂਪ ਵਿੱਚ ਇੱਕ ਨੌਜਵਾਨ ਨੇ ਇੱਕ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਮਹਿਲਾ 3 ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਸ਼ੀਤਲ ਕੁਮਾਰੀ ਵਾਸੀ ਸ਼ਾਂਤੀ ਨਗਰ ਬਟਾਲਾ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਸ਼ੀਤਲ ਕੁਮਾਰੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਅਤੇ ਉਸ ਦੇ ਸੋਨੂੰ ਵਾਸੀ ਗਾਂਧੀ ਕੈਂਪ ਨਾਲ ਸਬੰਧ ਬਣ ਗਏ ਸਨ। ਮੁਲਜ਼ਮ ਹਾਲੇ ਕੁਆਰਾ ਹੈ। ਦੋਵੇਂ ਕਾਫੀ ਸਮਾਂ ਇਕੱਠੇ ਰਹਿਣ ਪਿੱਛੋਂ ਦੋਵਾਂ ਵਿੱਚ ਵੀ ਤਕਰਾਰ ਹੋ ਗਈ ਸੀ ਅਤੇ ਦੇਰ ਸ਼ਾਮ ਸ਼ੀਤਲ ਸੋਨੂੰ ਦੀ ਮਾਂ ਨੂੰ ਉਸ ਦੀ ਸ਼ਿਕਾਇਤ ਕਰਨ ਉਸ ਦੇ ਘਰ ਆਈ ਸੀ ਪਰ ਗੁੱਸੇ ਵਿੱਚ ਆ ਕੇ ਸੋਨੂੰ ਨੇ ਦਾਤਰ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਅਗਲੀ ਕਾਰਵਾਈ ਕੀਤੀ ਜਾਵੇਗੀ।