Connect with us

Punjab

ਘਰੋਂ ਲਾਪਤਾ ਹੋਏ 3 ਪਰਵਾਸੀ ਬੱਚਿਆਂ ਦੀਆਂ ਇੱਕ ਦਿਨ ਬਾਅਦ ਕਾਰ ਚੋਂ ਮਿਲੀਆਂ ਲਾਸ਼ਾਂ

Published

on

  • 3 ਤੋਂ 5 ਸਾਲ ਦੀ ਸੀ ਬੱਚਿਆਂ
  • ਪੁਲਿਸ ਵਲੋਂ ਕੀਤੀ ਜਾ ਰਹੀ ਹੈ ਮੈਲੇ ਦੀ ਜਾਂਚ

ਸ਼੍ਰੀ ਚਮਕੌਰ ਸਾਹਿਬ, 28 ਜੂਨ (ਅਵਤਾਰ ਸਿੰਘ ਕੰਬੋਜ): ਸ਼੍ਰੀ ਚਮਕੌਰ ਸਾਹਿਬ ਦੇ ਵਾਰਡ ਨੰਬਰ 6 ਦੇ ਭੁਰੇਆਂ ਰੋਡ ਦੀ ਕਾਲੋਨੀ ਵਿਖੇ 3 ਪਰਵਾਸੀ ਬਚਿਆ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋ ਬੱਚਿਆਂ ਕੱਲ੍ਹ ਤੋਂ ਹੀ ਲਾਪਤਾ ਸਨ ਜਿਨ੍ਹਾਂ ਦੀ ਅੱਜ ਭਾਵ ਐਤਵਾਰ ਨੂੰ ਤਿੰਨੋ ਬੱਚਿਆਂ ਦੀ ਲਾਸ਼ ਮੁਹੱਲੇ ਦੇ ਵੌਇਚ ਖੜੀ ਕਾਰ ਤੋਂ ਬਰਾਮਦ ਕੀਤੀ ਗਈ ਹੈ। ਦੱਸ ਦਈਏ ਕਿ ਮ੍ਰਿਤਕ ਬੱਚਿਆਂ ਚ ਸਵੀਟੀ, ਗੁੜਿਆ ਅਤੇ ਆਸ਼ਾ ਜੋ ਕਿ 3 ਤੋਂ 5 ਸਾਲ ਦੇ ਸਨ। ਇਹ ਮ੍ਰਿਤਕ ਬੱਚਿਆਂ ਪਰਵਾਸੀ ਮਜ਼ਦੂਰ ਸੁਰੇਸ਼ ਸਾਹਨੀ,ਰਵੀ ਸ਼ਾਹ ਅਤੇ ਵਕੀਲ ਨਾਮਕ ਪਰਵਾਸੀ ਮਜਦੂਰਾਂ ਦੀ ਬੱਚਿਆਂ ਸਨ।

ਮੌਕੇ ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਬੀਤੇ ਦਿਨਾਂ ਤੋਂ ਖੇਲਦੇ ਹੋਏ ਸ਼ਾਮ ਤੋਂ ਹੀ ਘਰ ਤੋਂ ਲਾਪਤਾ ਸਨ। ਅੱਜ ਸਵੇਰ ਜਦੋ ਪਰਿਵਾਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਜਾਂਚ ਦੌਰਾਨ ਤਿੰਨੋ ਬੱਚਿਆਂ ਮੁਹੱਲੇ ਵਿਚ ਖੜੀ ਕਾਰ ਦੇ ਅੰਦਰੋਂ ਬਰਾਮਦ ਹੋਈਆਂ ਸਨ। ਖੇਲਦੇ ਹੋਏ ਤਿੰਨ ਬੱਚਿਆਂ ਕਾਰ ਅੰਦਰ ਖੇਲਦੇ ਹੋਏ ਚਲੀ ਗਈ ਸੀ ਤੇ ਬਾਹਰ ਨਾ ਆ ਸਕੀ ਅੰਦਰ ਗਰਮੀ ਹੋਣ ਕਰਕੇ ਉਨ੍ਹਾਂ ਬੱਚਿਆਂ ਦਾ ਦੱਮ ਘੁਟਣ ਕਾਰਨ ਮੌਤ ਹੋ ਗਈ।

ਮ੍ਰਿਤਕ ਬੱਚੀ ਦੇ ਪਿਤਾ ਸੁਰੇਸ਼ ਨੇ ਕਿਹਾ ਕਿ ਬੀਤੇ ਦਿਨ ਤਿੰਨੋ ਬੱਚਿਆਂ ਖਲੇਦੇ ਹੋਏ ਲਾਪਤਾ ਹੋ ਗਈ ਸੀ ਪਰਿਵਾਰ ਵਲੋਂ ਕਾਫੀ ਭਾਲ ਕੀਤੀ ਗਈ ਲੇਕਿਨ ਬੱਚਿਆਂ ਨਹੀਂ ਮਿਲੀ ਤਾ ਫਿਰ ਇਨ੍ਹਾਂ ਵਲੋਂ ਪੁਲਿਸ ਨੂੰ ਲਾਪਤਾ ਬੱਚਿਆਂ ਬਾਰੇ ਜਾਣਕਾਰੀ ਦਿਤੀ ਗਈ ਸੀ ਜਿਸਤੋਂ ਬਾਅਦ ਬੱਚਿਆਂ ਨੂੰ ਗੱਡੀ ਤੋਂ ਹੀ ਬਰਾਮਦ ਕੀਤਾ ਗਿਆ। ਜਿਸ ਕਾਰ ਵਿਚ ਬੱਚਿਆਂ ਦੀ ਲਾਸ਼ ਪਾਈ ਗਈ ਉਨ੍ਹਾਂ ਨੇ ਜਕਰੈ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਇੱਕ ਲਾਕ ਖ਼ਰਾਬ ਸੀ।