Connect with us

India

ਕੋਰੋਨਾ ਮਾਮਲਿਆਂ ‘ਚ ਤੀਸਰੇ ਨੰਬਰ ‘ਤੇ ਆਇਆ ਭਾਰਤ

Published

on

  • ਭਾਰਤ ‘ਚ 24,248 ਮਾਮਲੇ 24 ਘੰਟਿਆਂ ਅੰਦਰ ਹੋਏ ਦਰਜ

ਨਵੀਂ ਦਿੱਲੀ, 6 ਜੁਲਾਈ- ਭਾਰਤ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 24,248 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 425 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਰੂਸ ਨੂੰ ਪਿੱਛੇ ਛੱਡ ਭਾਰਤ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ‘ਚ ਤੀਸਰੇ ਸਥਾਨ ‘ਤੇ ਹੈ।

ਹੁਣ ਕੋਰੋਨਾ ਮਾਮਲਿਆਂ ‘ਚ ਪਹਿਲੇ ਨੰਬਰ ਤੇ ਅਮਰੀਕਾ ਦੂੱਜੇ ਨੰਬਰ ਤੇ ਬ੍ਰਾਜ਼ੀਲ ਤੇ ਤਿੱਜੇ ਨੰਬਰ ਤੇ ਭਾਰਤ ਆ ਗਿਆ ਹੈ। ਭਾਰਤ ਵਿਚ ਕੋਰੋਨਾ ਪਾਜ਼ਿਟਿਵ ਪੀੜਤਾਂ ਫੜੀ ਗਿਣਤੀ 7 ਲੱਖ ਹੋ ਚੁਕੀ ਹੈ। ਭਾਰਤ ਹੁਣ ਅਜਿਹਾ ਸ਼ਹਿਰ ਬਣ ਗਿਆ ਹੈ ਜਿਥੇ ਕੋਰੋਨਾ ਪਿਸਟਾਂ ਦੀ ਗਿਣਤੀ ਅਮਰੀਕਾ, ਬ੍ਰਾਜ਼ੀਲ ਨੂੰ ਛੱਡ ਕੇ ਸਭ ਤੋਂ ਵੱਧ ਹੈ। ਦਿੱਲੀ ਦੇ ਵਿਚ ਰਿਕਵਰੀ ਰੇਟ ‘ਚ 71.7% ਦਾ ਇਜ਼ਾਫਾ ਹੋਇਆ ਹੈ ਜਦੋਕਿ ਮਹਾਰਾਸ਼ਟਰ ਦੇ ਵਿਚ ਰਿਕਵਰੀ ਰੇਟ 60.8% ਦਾ ਇਜ਼ਾਫਾ ਹੋਇਆ ਹੈ। ਅਜੇ ਵੀ ਐਕਟਿਵ ਕੋਰੋਨਾ ਪੀੜਤਾਂ ਦੀ ਗਿਣਤੀ ਕਰਨਾਟਕਾ ਵਿਚ 1, 285, ਮਹਾਰਾਸ਼ਟਰ ਵਿਚ 2,785 ਅਤੇ ਤਾਮਿਲ ਨਾੜੂ ਵਿਖੇ 1,904 ਹੈ।

Continue Reading
Click to comment

Leave a Reply

Your email address will not be published. Required fields are marked *