Punjab
ਸੀਬੀਆਈ ਨੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਰੋਕਣ ਦੀ ਕੀਤੀ ਅਪੀਲ
- ਬਰਗਾੜੀ ਬੇਅਦਬੀ ਮਾਮਲੇ ਚ 7 ਡੇਰਾ ਪ੍ਰੇਮੀਆਂ ਨੂੰ ਕੀਤਾ ਸੀ ਗ੍ਰਿਫਤਾਰ
- 10 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ
- ਸੀਬੀਆਈ ਨੇ ਮੋਹਾਲੀ ਦੀ ਅਦਾਲਤ ਚ ਅਰਜ਼ੀ ਦਾਇਰ ਕੀਤੀ
ਫ਼ਰੀਦਕੋਟ, 09 ਜੁਲਾਈ : ਸੀਬੀਆਈ ਨੇ ਮੁਹਾਲੀ ਦੀ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਰੋਕਣ ਦੀ ਅਪੀਲ ਕੀਤੀ ਹੈ। ਸਾਲ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਬਾਰੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸਆਈਟੀ ਵੱਲੋਂ ਕਾਰਵਾਈ ‘ਚ ਥੋੜ੍ਹੀ ਤੇਜ਼ੀ ਲਿਆਦੀ ਗਈ ।10 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਐੱਸਆਈਟੀ ਵੱਲੋਂ 7 ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੇ ਵਿਚ ਡੇਰਾ ਮੁਖੀ ਅਤੇ ਡੇਰਾ ਕਮੇਟੀ ਦੇ 3 ਮੈਂਬਰ ਨੂੰ ਨਾਮਜ਼ਦ ਕਰਕੇ 11 ਦੇ ਖਿਲਾਫ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।