Connect with us

Uncategorized

ਬੱਚਿਆਂ ਨਾਲ ਕੁੱਟਮਾਰ ਤੇ ਬੈਠਕਾਂ ਕਢਵਾਉਣ ਦੀ ਵੀਡੀਉ ਹੋਈ ਵਾਇਰਲ, ਥਾਣੇਦਾਰ ਸਮੇਤ ਦੋ ਹੋਮ ਗਾਰਡ ਸਸਪੈਂਡ

ਬੱਚਿਆਂ ਨਾਲ ਕੁੱਟਮਾਰ ਤੇ ਬੈਠਕਾਂ ਕਢਵਾਉਣ ਦੀ ਵੀਡੀਉ ਹੋਈ ਵਾਇਰਲ
ਐੱਸ ਐੱਸ ਪੀ ਦੁਆਰਾ ਥਾਣੇਦਾਰ ਸਮੇਤ ਦੋ ਹੋਮ ਗਾਰਡ ਸਸਪੈਂਡ

Published

on

ਬੱਚਿਆਂ ਨਾਲ ਕੁੱਟਮਾਰ ਤੇ ਬੈਠਕਾਂ ਕਢਵਾਉਣ ਦੀ ਵੀਡੀਉ ਹੋਈ ਵਾਇਰਲ
 ਐੱਸ ਐੱਸ ਪੀ ਦੁਆਰਾ ਥਾਣੇਦਾਰ ਸਮੇਤ ਦੋ ਹੋਮ ਗਾਰਡ ਸਸਪੈਂਡ 

                             

                                   
ਤਰਨਤਾਰਨ, 15 ਅਗਸਤ (ਪਵਨ ਸ਼ਰਮਾ): ਤਰਨਤਾਰਨ ਦੇ ਥਾਣਾ ਖਾਲੜਾ ਦੇ ਥਾਣੇਦਾਰ ਸਰਬਜੀਤ ਸਿੰਘ ਵੱਲੋਂ ਛੋਟੇ ਬੱਚਿਆਂ ਨਾਲ ਮਾਰਕੁੱਟ ਅਤੇ ਬੈਠਕਾਂ ਕਢਵਾਉਣ ਦੀ ਵੀਡੀਉ ਵਾਇਰਲ ਹੋ ਰਹੀ ਹੈ। ਜਿਸ ਵਿੱਚ ਥਾਣੇਦਾਰ ਬੱਚਿਆਂ ਨੂੰ ਗਾਲ਼ਾਂ ਕੱਢ ਕੇ ਕੁੱਟ ਮਾਰ ਕਰਦਿਆਂ -ਬੈਠਕਾਂ ਮਰਵਾ ਰਿਹਾ ਸੀ।
ਉਕੱਤ ਥਾਣੇਦਾਰ ਵੱਲੋਂ ਬੱਚਿਆਂ ਤੇ ਅਣ ਮਨੁੱਖੀ ਤਸ਼ੱਦਦ ਢਾਹੁੰਦਿਆਂ 200 – 200 ਬੈਠਕਾਂ ਮਰਵਾਈਆਂ ਗਈਆਂ।  ਜਾਣਕਾਰੀ ਅਨੁਸਾਰ ਬੱਚੇ ਗਰਮੀ ਕਾਰਨ ਨਹਿਰ ਵਿੱਚ ਨਾਹ ਰਹੇ ਸਨ।  
ਵੀਡੀਉ ਵਾਇਰਲ ਹੋਣ ਤੋਂ ਬਾਅਦ ਐਸ ਐਸ ਪੀ ਤਰਨਤਾਰਨ ਧੁਰਮਣ ਐਚ ਨਿਰਬਲੇ ਨੇ ਥਾਣੇਦਾਰ ਸਰਬਜੀਤ ਸਿੰਘ ਨੂੰ ਅਤੇ ਨਾਲ ਦੋ ਹੋਮ ਗਾਰਡ ਜਵਾਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।  ਐਸ ਐਸ ਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।