Connect with us

Punjab

ਪੱਤਰਕਾਰ ਨਾਲ ਹੋਈ ਕੁੱਟਮਾਰ ਮਾਮਲੇ ‘ਚ ਆਮ ਆਦਮੀ ਪਾਰਟੀ ਵੱਲੋ ਰੋਸ ਪ੍ਰਦਰਸ਼ਨ

ਪੱਤਰਕਾਰਾਂ ਨਾਲ ਸ਼ਰਾਬ ਮਾਫੀਆਂ ਨਾਲ ਜੁੜੇ ਲੋਕਾਂ ਵੱਲੋ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਇਰਾਦੇ ਕੱਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਐਸ ਐਸ ਪੀ ਦਫ਼ਤਰ ਦੇ ਬਾਹਰ ਚੋਥੇ ਦਿਨ ਵੀ ਧਰਨਾ ਦਿੱਤਾ ਜਾ ਰਿਹਾ ਹੈ

Published

on

ਕਥਿਤ ਦੋਸ਼ੀਆਂ ਖ਼ਿਲਾਫ਼ ਇਰਾਦੇ ਕੱਤਲ ਦਾ ਕੇਸ ਦਰਜ ਕਰਨ ਦੀ ਮੰਗ
ਐਸ ਐਸ ਪੀ ਦਫਤਰ ਬਾਹਰ ਦਿੱਤਾ ਜਾ ਰਿਹਾ ਧਰਨਾ ਚੋਥੇ ਦਿਨ ਵੀ ਜਾਰੀ 
ਪਾਰਟੀ ਆਗੂਆਂ ਨੇ ਕਿਹਾ ਇਨਸਾਫ ਮਿਲਣ ਤੱਕ ਧਰਨਾ ਰਹੇਗਾ ਜਾਰੀ 

ਤਰਨਤਾਰਨ, 23 ਅਗਸਤ (ਪਵਨ ਸ਼ਰਮਾ): ਤਰਨ ਤਾਰਨ ਵਿਖੇ ਆਮ ਅਦਾਮੀ ਪਾਰਟੀ ਵੱਲੋ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੋਤਾਂ ਅਤੇ ਜਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੇ ਪਿੱਛੇ ਛੁੱਪੇ ਸਿਆਸੀ ਆਗੂਆਂ ਦੇ ਖ਼ਿਲਾਫ਼ ਕੱਤਲ ਦਾ ਕੇਸ ਦਰਜ ਕਰਨ ਦੀ ਮੰਗ ਅਤੇ ਬੀਤੇ ਦਿਨੀ ਪਿੰਡ ਪੰਡੋਰੀ ਗੋਲਾ ਵਿੱਖੇ ਪੱਤਰਕਾਰਾਂ ਨਾਲ ਸ਼ਰਾਬ ਮਾਫੀਆਂ ਨਾਲ ਜੁੜੇ ਲੋਕਾਂ ਵੱਲੋ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਇਰਾਦੇ ਕੱਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਐਸ ਐਸ ਪੀ ਦਫ਼ਤਰ ਦੇ ਬਾਹਰ  ਚੋਥੇ ਦਿਨ ਵੀ ਧਰਨਾ  ਦਿੱਤਾ ਜਾ ਰਿਹਾ ਹੈ।ਅੱਜ  ਦੇ ਧਰਨੇ ਵਿੱਚ ਕੋਟਕਪੁਰਾ ਤੋ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੋ ਇਲਾਵਾ ਮਹਿਲਕਲਾਂ ਤੋ  ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹੋਏ ਗੋਰਤੱਲਬ ਹੈ ਕਿ ਤਰਨ ਤਾਰਨ ਪੁਲਿਸ ਵੱਲੋਂ ਬੀਤੇ ਦਿਨੀ ਪ੍ਰਦਰਸ਼ਨਕਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕ ਕੁਲਤਾਰ ਸਿੰਘ ਸਮੇਤ ਡੇਢ ਸੋ ਦੇ ਕਰੀਬ ਲੋਕਾਂ ਖ਼ਿਲਾਫ਼ ਸੋਸ਼ਲ ਵਾਇਲੈਂਸ ਦਾ ਮਾਮਲਾ ਦਰਜ ਕੀਤਾ ਗਿਆਂ ਸੀ। ਅੱਜ ਦੇ ਧਰਨੇ ਦੇ ਦੋਰਾਣ ਪ੍ਰਦਰਸ਼ਨਕਾਰੀਆਂ ਵੱਲੋ ਖ਼ਾਸ ਤੋਰ ਤੇ ਸੋਸ਼ਲ ਡਿਸਟੈਂਸ ਅਤੇ ਮਾਸਕ ਪਾਉਣ ਦਾ ਖਿਆਲ ਰੱਖਿਆ ਗਿਆ। ਇਸ ਮੌਕੇ ਵਿਧਾਇਕ ਸੰਧਵਾਂ ਅਤੇ ਵਿਧਾਇਕ ਪੰਡੋਰੀ  ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਜੰਗਲ ਰਾਜ ਹੈ ਸੂਬੇ ਵਿੱਚ ਸ਼ਰਾਬ ਮਾਫੀਆਂ ਅਤੇ ਗੁੰਡਾ ਰਾਜ ਕਾਇਮ ਹੈ ਉਹਨਾਂ ਕਿਹਾ ਕਿ ਜਿੱਥੇ ਸੂਬੇ ਵਿੱਚ ਸਿਆਸੀ ਸ਼ਹਿ ਤੇ ਧੜਲੇ ਨਾਲ ਨਕਲੀ ਸ਼ਰਾਬ ਦਾ ਕਾਰੋਬਾਰ ਜਾਰੀ ਹੈ ਉਥੇ ਨਕਲੀ ਜਹਿਰੀਲੀ ਸ਼ਰਾਬ ਨਾਲ ਸਵਾ ਸੋ ਤੋ ਵੱਧ ਮੌਤਾਂ ਹੋ ਚੁੱਕੀਆਂ ਹਨ।  ਸ਼ਰਾਬ ਮਾਫੀਆਂ ਖ਼ਿਲਾਫ਼ ਅਵਾਜ ਉਠਾਉਣ ਵਾਲੇ ਮੀਡੀਆਂ ਦੀ ਅਵਾਜ ਨੂੰ ਬੰਦ ਕਰਨ ਦੇ ਲਈ ਪੱਤਰਕਾਰਾਂ ਤੇ ਹਮਲੇ ਕੀਤੇ ਜਾ ਰਹੇ ਹਨ। ਜੋ ਨਾ ਸਹਿਣਯੋਗ ਹਨ ਉਹਨਾਂ ਕਿਹਾ ਕਿ ਉਹ ਆਪਣਾ ਧਰਨਾ ਉਨਾਂ ਚਿਰ ਜਾਰੀ ਰੱਖਣਗੇ ਜਿਨ੍ਹਾਂ ਚਿਰ ਸ਼ਰਾਬ ਮਾਫੀਆਂ ਨਾਲ ਜੁੜੇ ਵੱਡੇ ਕਾਰੋਬਾਰੀਆਂ ਖ਼ਿਲਾਫ਼ ਕੱਤਲ ਦੇ ਮਾਮਲੇ ਦਰਜ ਨਹੀ ਕੀਤੇ ਜਾਂਦੇ ਅਤੇ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਪੱਤਰਕਾਰ ਨੂੰ ਅਗਵਾ ਕਰ ਬੰਦੀ ਬਣਾ ਕੁੱਟਮਾਰ ਕਰਨ ਵਾਲੇ ਸਰਪੰਚ ਅਤੇ ਉਸਦੇ ਸਾਥੀਆਂ ਖ਼ਿਲਾਫ਼ ਅਗਵਾ ਅਤੇ ਇਰਾਦੇ ਕੱਤਲ ਦਾ ਮਾਮਲਾ ਦਰਜ ਨਹੀ ਕੀਤਾ ਜਾਂਦਾ