Connect with us

Punjab

ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਅੱਜ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ

ਜਿੰਨਾ ਸਮਾਂ ਢੱਡਰੀਆਂ ਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਹੀਂ ਆਉਂਦਾ ਉਸਦਾ ਦੀਵਾਨ ਨਹੀਂ ਲੱਗਣ ਦਿੱਤਾ ਜਾਵੇਗਾ

Published

on

 267 ਨਹੀਂ 328 ਸਰੂਪ ਹੋਏ ਸੀ ਚੋਰੀ

ਜਿੰਨਾ ਸਮਾਂ ਢੱਡਰੀਆਂ ਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਹੀਂ ਆਉਂਦਾ ਉਸਦਾ ਦੀਵਾਨ ਨਹੀਂ ਲੱਗਣ ਦਿੱਤਾ ਜਾਵੇਗਾ

 ਸੁੱਚਾ ਸਿੰਘ ਲੰਗਾਹ ਨੂੰ ਕੋਈ ਵੀ ਮਾਫ਼ੀ ਨਹੀਂ ਦਿੱਤੀ ਗਈ
 ਸਿੱਖ ਕੌਮ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ

24 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕੀ ਤੀ ਗਈ ਜਿਸ ਵਿੱਚ ਕੁਝ ਅਹਿਮ ਮਸਲਿਆਂ ਤੇ ਫੈਸਲੇ ਲਏ ਗਏ। 267 ਸਰੂਪਾਂ ਦੇ ਹੋਏ ਲਾਪਤਾ ਮਾਮਲੇ ‘ਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 267 ਨਹੀਂ 328 ਸਰੂਪ ਹੋਏ ਸੀ ਚੋਰੀ ਤੇ ਐਸ ਜੀ ਪੀ ਸੀ ਤੇ ਸਖਤ ਨੋਟਿਸ ਲਵੇ ਤੇ ਇੱਕ ਹਫ਼ਤੇ ਦੇ ਵਿੱਚ ਇਸ ਦੇ ਸਬੰਧੀ ਅਧਿਕਾਰੀਆਂ ਤੇ ਕਾਰਵਾਈ ਕਰੇ। 
ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਵਿੱਚ ਕਿਹਾ ਕਿ ਜਿੰਨੀ ਦੇਰ ਤੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮੁਆਫ਼ੀ ਨਹੀਂ ਮੰਗ ਲੈਂਦਾ ਉਨੀ ਦੇਰ ਤੱਕ  ਉਸਦੇ ਦੀਵਾਨ ਨਹੀਂ ਲੱਗਣਗੇ ਅਤੇ ਅਗਰ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੀ ਕੋਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰਦਾ ਹੈ ਤਾਂ ਉਸ ਦੀ ਵੀਡੀਓ ਸ਼ੇਅਰ ਕਰਨ ਵਾਲੇ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। 
 ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ਓ ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੇ ਜਾਣ ਤੇ ਆਪਣਾ ਪੱਖ ਨਾ ਰੱਖੇ ਜਾਣ ਤੇ ਕਾਫੀ ਦੇਰ ਤੱਕ ਉਨ੍ਹਾਂ ਨੂੰ ਸੁਨੇਹੇ ਭੇਜੇ ਜਾਣ ਤੇ ਵੀ ਕੋਈ ਗੱਲ ਦਾ ਜਵਾਬ ਨਾ ਦਿੱਤੇ ਜਾਣ ਤੇ 18-09-2020 ਤੱਕ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤੱਕ ਸਾਹਿਬ ਤੇ ਸਵੇਰੇ 10 ਵਜੇ ਤੱਕ ਪੇਸ਼ ਹੋਣ ਦੇ ਹੁਕਮ ਵੀ ਦਿੱਤੇ। 
ਸੁੱਚਾ ਸਿੰਘ ਲੰਗਾਹ ਵਾਲੇ ਮਾਮਲੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੂੰ ਪੰਥ ‘ਚੋਂ ਛੇਕਿਆ ਗਿਆ ਹੈ ਅਤੇ ਉਸ ਨੂੰ ਕੋਈ ਵੀ ਮਾਫ਼ੀ ਨਹੀਂ ਦਿੱਤੀ ਗਈ। ਉਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਣ ਵਰਤਣ ਨਾ ਰੱਖੇ ਅੱਗੇ ਉਨ੍ਹਾਂ ਨੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ  ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ ਅਤੇ ਸਿੱਖ ਕੌਮ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। 
 ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਵਾਲੇ ਨੌਜਵਾਨ ਦੀ ਗ੍ਰਿਫਤਾਰੀ ਤੇ ਬੋਲਦੇ ਹੋਏ ਜੱਥੇਦਾਰ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਅਰਦਾਸ ਕਰਦੀ ਆਈ ਹੈ ਅਤੇ ਅਰਦਾਸ ਵਿੱਚ ਹਮੇਸ਼ਾ ਹੀ ਬੋਲਿਆ ਜਾਂਦਾ ਹੈ ਕਿ ਰਾਜ ਕਰੇਗਾ ਖ਼ਾਲਸਾ ਅਤੇ ਇਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨਾ ਪੰਜਾਬ ‘ਚ ਸ਼ਾਂਤ ਚੱਲ ਰਹੇ ਮਾਹੌਲ ਨੂੰ ਭੜਕਾਉਣ ਵਾਲੀ ਗੱਲ ਹੈ।