Uncategorized
ਇੱਕ ਸ਼ੱਕ ਨੇ ਕਰਵਾਇਆ ਪਤਨੀ ਦਾ ਬੇਰਹਿਮੀ ਨਾਲ ਕਤਲ
ਪਤੀ ਵੱਲੋਂ ਪਤਨੀ ਦਾ ਬੇਹਰਿਮੀ ਨਾਲ ਕਤਲ ਕਰਨ ਦਾ ਮਾਮਲਾ
ਪਤੀ ਵੱਲੋਂ ਪਤਨੀ ਦਾ ਬੇਹਰਿਮੀ ਨਾਲ ਕਤਲ ਕਰਨ ਦਾ ਮਾਮਲਾ
ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ
ਮਾਨਸਾ 10 ਸਤੰਬਰ :(ਨਵਦੀਪ ਆਹਲੂਵਾਲੀਆ) ਸ਼ੱਕ ਦੀ ਨਜ਼ਰ ਨੇ ਕਰਵਾਇਆ ਕਤਲ ,ਮਾਨਸਾ ਜਿਲ੍ਹੇ ਦੇ ਪਿੰਡ ਝੰਡਾ ਕਲਾਂ ਵਿੱਚ ਪਤੀ ਨੇ ਸ਼ੱਕ ਦੀ ਨਜ਼ਰ ਕਰਕੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਿਕ ਪਤੀ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸਦੇ ਚੱਲਦੇ ਉਸਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ।
ਪਤੀ ਪਤਨੀ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਪਰ ਜਦੋਂ ਰਿਸ਼ਤਿਆ ਵਿੱਚ ਦਰਾਰ ਪੈ ਜਾਵੇ ਤਾਂ ਰਿਸ਼ਤੇ ਤਾਰ ਤਾਰ ਹੋ ਜਾਂਦੇ ਨੇ,ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਦੇ ਪਿੰਡ ਝੰਡਾ ਕਲਾਂ ਦਾ,ਜਿੱਥੇ ਪਤੀ ਕਰਦਾ ਆਪਣੀ ਪਤਨੀ ਤੇ ਸ਼ੱਕ ਜਿਸ ਦੇ ਚੱਲਦੇ ਕਰ ਦਿੱਤਾ ਬੜੀ ਬੇਰਹਿਮੀ ਨਾਲ ਕਤਲ।
ਦੂਜੀ ਪਾਸੇ ਕੁੜੀ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਨੇ ਕੱਲ ਸ਼ਾਮ ਫੋਨ ਕੀਤਾ ਸੀ ਕਿ ਉਸਨੂੰ ਵਾਪਸ ਆਪਣੇ ਪੇਕੇ ਲੈ ਜਾਓ,ਪਰ ਜਦੋਂ ਕੁੜੀ ਨੂੰ ਮਿਲਣ ਪੁੱਜੇ ਤਾਂ ਉਹ ਲਹੂ-ਲੁਹਾਣ ਹੋ ਮ੍ਰਿਤਕ ਪਈ ਸੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੋਪੀ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਮ੍ਰਿਤਕ ਦੇ ਭਰ ਦੇ ਬਿਆਨਾਂ ਉੱਤੇ ਮ੍ਰਿਤਕਾਂ ਦੇ ਪਤੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਕਰਵਾ ਕਿ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।
Continue Reading