Connect with us

Politics

ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਨੈਗੀਟਿਵ

ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਨੈਗੀਟਿਵ ,ਰਿਪੋਰਟ ਨੈਗੀਟਿਵ ਦੇ ਬਾਅਦ ਹੁਣ ਜਾਣਗੇ ਸੰਸਦ

Published

on

ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਨੈਗੀਟਿਵ 
ਦੋ ਵਾਰ ਕੋਰੋਨਾ ਟੈਸਟ ਰਿਪੋਰਟ ਆਈ ਸੀ ਪਾਜ਼ੀਟਿਵ 
ਰਿਪੋਰਟ ਨੈਗੀਟਿਵ ਦੇ ਬਾਅਦ ਹੁਣ ਜਾਣਗੇ ਸੰਸਦ 

16 ਸਤੰਬਰ : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਹੁਣ ਨੈਗੀਟਿਵ  ਆਈ ਹੈ। ਪਾਰਲੀਮੈਂਟ ਜਾਣ ਦੀ ਇੱਛਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਪਹਿਲਾਂ ਵੀ ਦੋ ਵਾਰ ਟੈਸਟ ਕਰਵਾਇਆ ਸੀ,ਜਿਸ ਵਿੱਚ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਪਰ ਹੁਣ ਟੈਸਟ ਕਰਵਾਉਣ ਦੇ ਬਾਅਦ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ  ਨੈਗੀਟਿਵ ਆਈ ਹੈ ਤੇ ਹੁਣ ਉਹ ਪਾਰਲੀਮੈਂਟ ਜਾ ਸਕਣਗੇ। 
ਇਸ ਤੋਂ ਪਹਿਲਾਂ ਢੀਂਡਸਾ ਕੋਰੋਨਾ ਰਿਪੋਰਟ ਨੈਗੀਟਿਵ ਆਉਣ ਕਾਰਨ ਸੰਸਦ ‘ਚ ਨਹੀਂ ਜਾ ਸਕੇ ਸਨ,ਹਾਲਾਂਕਿ ਉਨ੍ਹਾਂ ਸਪੀਕਰ ਨੂੰ ਬਕਾਇਦਾ ਲਿਖ ਕੇ ਭੇਜਿਆ ਸੀ ਕਿ ਖੇਤੀ ਆਰਡੀਨੈਂਸ ਦੇ ਮੁੱਦੇ ‘ਤੇ ਮੇਰੇ ਵਿਚਾਰ ਜਾਂ ਮੇਰਾ ਪੱਖ ਖੇਤੀ ਆਰਡੀਨੈਂਸਾਂ ਖਿਲਾਫ਼ ਸਮਝਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਪਾਰਟੀ ਵਰਕਰਾਂ ਨੂੰ ਵੀ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਸੀ।