Connect with us

Uncategorized

18 ਸਾਲਾ ਦੀ ਮਰਸੀਡੀਜ਼ ਚਾਲਕ ਨੇ ਮੋਹਾਲੀ ‘ਚ 3 ਵਿਅਕਤੀਆਂ ਨੂੰ ਕਾਰ ਹੇਠ ਕੁਚਲਣ ਤੇ 3 ਹੋਰ ਨੂੰ ਗੰਭੀਰ ਜ਼ਖਰੀ ਕਰਨ ਦੇ ਮਾਮਲੇ ‘ਚ ਕੀਤਾ ਗ੍ਰਿਫਤਾਰ

Published

on

18 year boy arrested

ਪੰਜਾਬ ਪੁਲਿਸ ਵਲੋਂ ਸ਼ਨੀਵਾਰ ਦੀ ਸਵੇਰ  ਐਸ.ਏ.ਐਸ.ਨਗਰ ਵਿਖੇ ਰਾਧਾ ਸੁਆਮੀ ਚੌਕ ਨੇੜੇ ਆਪਣੀ ਤੇਜ਼ ਰਫਤਾਰ ਮਰਸੀਡੀਜ਼ ਕਾਰ ਨਾਲ ਤਿੰਨ ਵਿਅਕਤੀਆਂ ਨੂੰ ਕੁਚਲਣ ਅਤੇ 3 ਹੋਰਨਾਂ  ਨੂੰ ਗੰਭੀਰ ਜ਼ਖਮੀ ਵਾਲਾ ਦੇ ਦੋਸ਼ ਵਿੱਚ 18 ਸਾਲਾ ਲੜਕੇ ਨੂੰ ਬੀਤੀ ਰਾਤ ਗਿ੍ਰਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ, ਸਮਰਾਟ ਉਮਰ 18 ਸਾਲ ਵਾਸੀ ਸੈਕਟਰ 34 ਡੀ, ਚੰਡੀਗੜ ਵਜੋਂ ਹੋਈ ਹੈ, ਜੋ ਕਿ ਚੰਡੀਗੜ ਦੇ ਵੈਲਡਨ ਆਪਟੀਕਲਜ਼  ਪਰਿਵਾਰ ਨਾਲ ਸਬੰਧਤ ਹੈ। ਉਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਅਤੇ ਹਾਦਸੇ ਦੇ ਸਮੇਂ ਉਸਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਹਾਦਸੇ ਸਮੇਂ ਸਮਰਾਟ ਦੀ ਕਾਰ ਵਿੱਚ ਮੌਜੂਦ ਉਸਦੇ ਦੋ ਦੋਸਤਾਂ ਉੱਤੇ  ਵੀ ਮਾਮਲਾ ਦਰਜ ਕੀਤਾ ਹੈ ਜਿਨਾਂ ਦੀ ਪਛਾਣ ਅਰਜੁਨ ਅਤੇ ਪ੍ਰਭਨੂਰ ਵਜੋਂ ਹੋਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਮਰਾਟ ਜੋ  ਕਿ ਮਰਸੀਡੀਜ  ਕਾਰ ਚਲਾ ਰਿਹਾ ਸੀ,ਉਸ ਨੇ ਟ੍ਰੈਫਿਕ ਲਾਈਟਾਂ ਉਲੰਘ ਕੇ ਅਤੇ ਇਕ ਅਰਟੀਗਾ ਕਾਰ ਅਤੇ ਦੋ ਸਾਈਕਲਾਂ ਵਿੱਚ ਟੱਕਰ ਮਾਰ ਦਿੱਤੀ। ਜਿਸ ਕਾਰਨ ਸਾਈਕਲ ਸਵਾਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਧਰਮਪ੍ਰੀਤ ਸਿੰਘ, ਅੰਕੁਸ਼ ਨਰੂਲਾ ਅਤੇ ਰਾਮ ਪ੍ਰਸਾਦ ਵਜੋਂ ਹੋਈ ਹੈ।

ਸੀਨੀਅਰ ਪੁਲਿਸ ਕਪਤਾਨ ਐਸ.ਏ.ਐਸ. ਨਗਰ ਸਤਿੰਦਰ ਸਿੰਘ ਨੇ ਦੱਸਿਆ ਕਿ ਮਰਸੀਡੀਜ਼ ਵਿੱਚ ਬੈਠੇ ਤਿੰਨੇ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ  ਤੇਜ਼ਰਫਤਾਰ ਕਾਰ ’ਤੇ ਕਾਬੂ ਨਹੀਂ ਪਾ ਸਕਿਆ। । ਉਹ ਪੀੜਤਾਂ ਦੀ ਗੰਭੀਰ ਸਥਿਤੀ ਨੂੰ ਜਾਣੂ ਹੁੰਦਿਆਂ ਵੀ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਜਾਂ ਐਂਬੂਲੈਂਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਨੂੰ ਮਰਸੀਡੀਜ ਕੋਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਹੋਈਆਂ ਹਨ।

ਪੁਲਿਸ ਨੇ ਦੋਸ਼ੀ ਡਰਾਈਵਰ ਸਮਰਾਟ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ। ਉਨਾਂ ਕਿਹਾ ਕਿ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਹੋਰਨਾਂ ਮੁਲਜਮਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਦੋਸ਼ੀਆਂ ਵਿਰੁੱਧ ਥਾਣਾ ਮਟੌਰ ਵਿਖੇ ਆਈਪੀਸੀ ਦੀ ਧਾਰਾ 304 ਅਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅਗਲੇ ਦੋ ਹਫਤਿਆਂ ਵਿਚ ਜਾਂਚ ਪੂਰੀ ਕਰ ਲਈ ਜਾਵੇਗੀ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ  ਮਿਸਾਲੀ ਸਜਾ ਦਵਾਉਣ ਲਈ ਅਦਾਲਤ  ਨੂੰ ਬੇਨਤੀ ਕੀਤੀ ਜਾਵੇਗੀ।

Continue Reading
Click to comment

Leave a Reply

Your email address will not be published. Required fields are marked *