Uncategorized
ਹਿਮਾਸ਼ੀ ਖੁਰਾਨਾ ਨੇ ਆਸਿਮ ਰਿਆਜ ਨਾਲ ਵਿਆਹ ਨੂੰ ਲੈ ਕੇ ਕੀਤਾ ਇਹ ਵੱਡਾ ਬਿਆਨ
ਬਿੱਗ ਬੌਸ 13 ਦੇ ਰਹਿ ਚੁੱਕੀ ਕੰਟੇਸਟੇਂਟ ਤੇ ਪੰਜਾਬੀ ਅਦਾਕਾਰ ਹਿਮਾਂਸ਼ੀ ਖੁਰਾਨਾ ਨੇ ਆਪਣੇ ਵਿਆਹ ਨੂੰ ਲੈ ਕੇ ਇਹ ਵੱਡਾ ਬਿਆਨ ਕੀਤਾ। ਉਨ੍ਹਾਂ ਨੇ ਬਿੱਗ ਬੌਸ ਦੇ ਰਹਿ ਚੁੱਕੇ ਕੰਟੇਸਟੇਂਟ ਆਸਿਮ ਰਿਆਜ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ। ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ ਇਹ ਦੋਨੋ ਫਿਲਮ ਇੰਡਸਟਰੀ ਦੇ ਚਰਚੇ ‘ਚ ਰਹਿਣ ਵਾਲੇ ਕਪਲਸ ‘ਚੋਂ ਇਕ ਹਨ। ਇਨ੍ਹਾਂ ਦੀ ਲਵ ਸਟੋਰੀ ਬਿੱਗ ਬੌਸ ਰਿਐਲਿਟੀ ਸ਼ੋਅ ਤੋਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਹੁਣ ਤਕ ਉਨ੍ਹਾਂ ਦਾ ਪਿਆਰ ਉਸ ਤਰ੍ਹਾਂ ਹੀ ਬਰਕਰਾਰ ਹੈ। ਉਨ੍ਹਾਂ ਨੂੰ ਅਕਸਰ ਹਰ ਜਗ੍ਹਾਂ ਨਾਲ ਨਾਲ ਹੀ ਦੇਖਿਆ ਜਾਂਦਾ ਹੈ। ਇਸ ਦੌਰਾਨ ਹੀ ਹਿਮਾਂਸ਼ੀ ਖੁਰਾਨਾ ਨੇ ਆਸਿਮ ਰਿਆਜ ਨਾਲ ਵਿਆਹ ਸਬੰਧੀ ਇਹ ਵੱਡੀ ਗੱਲ ਕਹੀ ਹੈ। ਹਾਲ ਹੀ ‘ਚ ਹੋਏ ਇੰਟਰਵਿਊ ‘ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾ ਕੀਤੀਆ। ਜਿਸ ‘ਚ ਉਨ੍ਹਾਂ ਨੇ ਆਪਣੇ ਵਿਆਹ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਵਿਆਹ ਇਕ ਵੱਡਾ ਫੈਸਲਾ ਹੈ ਇਸ ਲਈ ਅਸੀਂ ਇਸ ‘ਚ ਜਲਦੀ ਨਹੀਂ ਕਰਾਂਗੇ। ਨਾਲ ਹੀ ਹਿਮਾਂਸ਼ੀ ਨੇ ਆਸਿਮ ਦੇ ਕੈਰਿਅਰ ਨੂੰ ਲੈ ਕੇ ਵੀ ਕਿਹਾ ਕਿ ਆਸਿਮ ਨੇ ਹਲੇ ਪੂਰੀ ਤਰ੍ਹਾਂ ਹੀ ਕੰਮ ਸ਼ੁਰੂ ਕੀਤਾ ਹੈ। ਤੇ ਇਹ ਹੀ ਸਮਾਂ ਹੈ ਕਿ ਜਦ ਉਹ ਅੱਗੇ ਵਧ ਰਿਹਾ ਹੈ ਤੇ ਉਹ ਅੱਗੇ ਹੋਰ ਵੀ ਫੌਰਸ ਹੋ ਕੇ ਕੰਮ ਕਰ ਕੇ ਹੋਰ ਵੀ ਤਰੱਕੀ ਕਰ ਸਕਦਾ ਹੈ। ਇਸ ਲਈ ਅਸੀ ਵਿਆਹ ਬਾਰੇ ਹਾਲੇ ਕੁਝ ਨਹੀਂ ਸੋਚਾਂਗੇ। ਇਸ ਦੌਰਾਨ ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਮੈਂ ਵੀ ਹਾਲੇ ਆਪਣੇ ਕੰਮ ਵੱਲ ਫੌਕਸ ਕਰ ਰਹੀ ਹਾਂ। ਤੇ ਮੇਰੇ ਕੋਲ ਬਹੁਤ ਵਧੀਆ ਵਧੀਆ ਆਫਰ ਵੀ ਆ ਰਹੇ ਹਨ। ਵਿਆਹ ਕਰਨਾ ਮਤਲਬ ਇਕ ਦੂਜੇ ਨੂੰ ਸਮਾਂ ਦੇਣਾ ਇਸ ਨੂੰ ਧਿਆਨ ‘ਚ ਰੱਖਦੇ ਹੋਏ ਅਸੀ ਇਹ ਹੀ ਫੈਸਲਾ ਲਿਆ ਕਿ ਅਸੀ ਪਹਿਲਾ ਆਪਣੇ ਕੰਮ ਵੱਲ ਧਿਆਨ ਦੇਵਾਂਗੇ। ਅਸੀ ਦੋਨੋਂ ਅਲਗ ਅਲਗ ਇੰਡਸਟਰੀ ‘ਚ ਕੰਮ ਕਰ ਰਹੇ ਹਾਂ ਤੇ ਸਾਡੀ ਦੋਨਾਂ ਦੀ ਇੰਡਸਟਰੀ ਬਿਲਕੁਲ ਵੱਖ ਵੱਖ ਹੈ। ਤੌਰ ਤਰੀਕੇ ਤੇ ਕੰਮ ਉਥੋਂ ਦੇ ਬਿਲਕੁਲ ਹੀ ਅਲਗ ਅਲਗ ਹਨ। ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਸਾਡਾ ਦੋਨਾਂ ਦਾ ਲਾਇਫ ਸਟਾਇਲ,ਧਰਮ ਤੇ ਪਰਵਰਿਸ਼ ਵੀ ਵੱਖ ਵੱਖ ਹੈ। ਮੈਂ ਪੰਜਾਬ ‘ਚ ਤੇ ਉਹ ਮੁੰਬਈ ‘ਚ ਹੈ ਇਸ ਲਈ ਅਸੀ ਦੋਨੋਂ ਜਲਦ ਵਿਆਹ ਕਰਕੇ ਚੀਜ਼ਾ ਖਰਾਬ ਨਹੀਂ ਕਰਾਂਗੇ। ਤਾਂ ਬਸ ਅਸੀ ਪਹਿਲਾ ਆਪਣੇ ਕੰਮ ਨੂੰ ਲੈ ਕੇ ਬਿਲਕੁਲ ਫੌਕਸ ਹਾਂ ਇਸ ਲਈ ਵਿਆਹ ਦਾ ਫਿਲਹਾਲ ਹਾਲੇ ਕੋਈ ਵੀ ਪਲੈਨ ਨਹੀਂ ਹੈ।