Connect with us

Uncategorized

ਆਕਸੀਜਨ ਦੀ ਮੰਗ ਘੱਟਣ ਨਾਲ ਪੰਜਾਬ ਵਾਸੀਆਂ ਨੂੰ ਮਿਲੀ ਰਾਹਤ

Published

on

oxygen

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਕਾਰਨ ਹਾਲਾਤ ਪਹਿਲਾ ਬਹੁਤ ਖਰਾਬ ਹੋ ਗਏ ਸੀ ਪਰ ਕੁਝ ਸਮੇਂ ਤੋਂ ਇਨ੍ਹਾਂ ਹਾਲਾਤਾਂ ‘ਚ ਸੁਧਾਰ ਆਇਆ ਹੈ।  ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਹਾਲਾਤ ਇਨ੍ਹੇ ਖਰਾਬ ਸੀ ਕਿ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਸੀ ਜਿਸ ਕਾਰਨ ਆਕਸੀਜਨ ਦੀ ਕਮੀ ਹੋ ਰਹੀ ਹੈ। ਪਰ ਕਿਸੇ ਤਰ੍ਹਾਂ ਆਕਸੀਜਨ ਦੀ ਲੋੜ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਆਕੀਜਨ ਦੀ ਮੰਗ ਘੱਟ ਗਈ ਹੈ।  ਜਿਸ ਦੌਰਾਨ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ। ਸੂਬੇ ‘ਚ 17 ਮਈ ਤੋਂ 30 ਮਈ ਵਿਚਕਾਰ 14 ਦਿਨਾਂ ਅੰਦਰ ਆਕਸੀਜਨ ਦੀ ਰੋਜ਼ਾਨਾ ਮੰਗ ‘ਚ 36 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਇਹ 274.4 ਮੀਟ੍ਰਿਕ ਟਨ ਤੋਂ ਘੱਟ ਕੇ 174.8 ਮੀਟ੍ਰਿਕ ਟਨ ਹੋ ਗਈ ਹੈ।

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ 7 ਮਈ ਨੂੰ ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਦੀ ਗਿਣਤੀ 10,000 ਨੂੰ ਪਾਰ ਕਰ ਗਈ ਸੀ ਤੇ ਅਗਲੇ 10 ਦਿਨਾਂ ‘ਚ ਇਹ ਅੰਕੜਾ ਇਸ ਦੇ ਆਲੇ-ਦੁਆਲੇ ਹੀ ਘੁੰਮਦਾ ਰਿਹਾ। ਇਸ ਨੇ ਆਕਸੀਜਨ ਦੀ ਰੋਜ਼ਾਨਾ ਮੰਗ ਨੂੰ 300 ਮੀਟ੍ਰਿਕ ਟਨ ਤੱਕ ਪਹੁੰਚਾ ਦਿੱਤਾ ਸੀ। ਇਸੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਆਕਸੀਜਨ ਦੀ ਸਪਲਾਈ ਲਈ ਕੇਂਦਰ ਸਰਕਾਰ ਨੂੰ ਸਖ਼ਤ ਸੰਦੇਸ਼ ਭੇਜਣ ਲਈ ਮਜਬੂਰ ਹੋ ਗਏ ਸਨ। ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਦੀ ਗਿਣਤੀ 18 ਮਈ ਤੋਂ ਘਟਣੀ ਸ਼ੁਰੂ ਹੋਈ ਅਤੇ 27 ਮਈ ਨੂੰ 5,000 ਤੋਂ ਹੇਠਾਂ ਆ ਗਈ, ਜਦੋਂ ਕਿ ਇਸ ਦੌਰਾਨ 4740 ਕੋਰੋਨਾ ਮਰੀਜ਼ 30 ਮਈ ਨੂੰ ਆਕਸੀਜਨ ‘ਤੇ ਸਨ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ‘ਚ ਆਕਸੀਜਨ ਆਡਿਟ ਕਮੇਟੀ ਬਣਾਈ ਹੋਈ ਹੈ।