Connect with us

News

ਸੱਚ ਕਦੀ ਨਹੀਂ ਹਾਰਦਾ, ਨਵਜੋਤ ਸਿੰਘ ਸਿੱਧੂ ਤਿੰਨ ਮੈਂਬਰੀ ਪੈਨਲ ਨੂੰ ਮਿਲਣ ਮਗਰੋਂ ਗਰਜੇ

Published

on

navjot singh sidhu

ਚੰਡੀਗੜ੍ਹ : ਅੱਜ ਹਾਈ ਕਮਾਨ ਵੱਲੋਂ ਬਣੀ ਕਮੇਟੀ ਨੂੰ ਮਿਲਣ ਪਹੁੰਚੇ  ਪੰਜਾਬ ਕਾਂਗਰਸ ਦੇ ਵਿਧਾਇਕ  ਨਵਜੋਤ ਸਿੰਘ ਸਿੱਧੂ ,ਜਿਨ੍ਹਾਂ ਨੇ ਕੋਟਕਪੂਰਾ ਦੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲਿਆ ਹੋਇਆ ਹੈ।   

ਪਾਰਟੀ ਹਾਈ ਕਮਾਨ ਨੇ ਕਾਂਗਰਸ ਦਾ ਅੰਦਰੂਨੀ ਜੱਦੋ – ਜਹਿਦ  ਮੁਕਾਉਣ ਲਈ  ਤਿੰਨ ਮੈਂਬਰੀ ਪੈਨਲ ਗਠਿਤ ਕੀਤਾ ਹੈ। ਜਿਸ ਨੂੰ ਮਿਲਣ ਲਈ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਦੱਸ ਦਈਏ ਕਿ ਬੀਤੇ ਕੱਲ੍ਹ ਨਵੀਂ ਦਿੱਲੀ ਵਿਚ ਕਾਂਗਰਸ ਦੇ ਇੱਕ ਤਿਹਾਈ ਵਿਧਾਇਕ ਇਸ ਪੈਨਲ ਨੂੰ  ਮਿਲਣ ਪਹੁੰਚੇ ਸੀ। ਪੈਨਲ ਨੂੰ ਮਿਲਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਕਿਹਾ ” ਮੈਂ ਪੰਜਾਬ  ਦੇ ਅਵਾਜ਼ ਹੇਠਲੇ ਪੱਧਰ ਤੋਂ ਸੁਣਾ ਕੇ ਆਇਆ ਹਾਂ, ਹਾਈ ਕਮਾਨ ਨੂੰ ਸੱਚ ਤੋਂ ਜਾਣੋ ਕਰਵਾ ਕੇ ਆਇਆ ਹਾਂ। ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਤੇ ਵਿਰੋਧੀ ਨੂੰ ਹਰਾਉਣਾ ਹੈ।

ਜਿੱਤੇਗਾ ਪੰਜਾਬ…