Uncategorized
ਯਾਮੀ ਗੌਤਮ ਦੀਆਂ ਵਿਆਹ ਦੀਆ ਤਸਵੀਰਾਂ ਹੋਇਆ ਸੋਸ਼ਲ ਮੀਡੀਆਂ ਤੇ ਵਾਇਰਲ
ਯਾਮੀ ਗੌਤਮ ਦਾ ਕੁਝ ਦਿਨਾਂ ਪਹਿਲਾ ਹੀ ਫ਼ਿਲਮ ਡਾਇਰੈਕਟਰ ਆਦਿਤਿਆ ਧਰ ਨਾਲ ਵਿਆਹ ਕਰਵਾ ਲਿਆ ਹੈ। ਯਾਮੀ ਗੌਤਮ ਆਪਣੀਆਂ ਵਿਆਹ ਦੀਆਂ ਕੁਝ ਤਸਵੀਰਾਂ ਆਪਣੇ ਫੈਨਸ ਲਈ ਸਾਂਝਿਆ ਕੀਤੀਆ ਹਨ। ਇਸ ਦੌਰਾਨ ਯਾਮੀ ਗੌਤਮ ਦੀਆਂ ਵਿਆਹ ਦੀਆਂ ਫੋਟੋਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਇਹਨ੍ਹਾਂ ਤਸਵੀਰਾਂ ‘ਚ ਯਾਮੀ ਦੁਲਹਨ ਦੇ ਪਹਿਰਾਵੇ ‘ਚ ਬਹੁਤ ਸੁੰਦਰ ਨਜ਼ਰ ਆ ਰਹੀ ਹੈ। ਯਾਮੀ ਗੌਟਮ ਨੇ ਉਰੀ ਦੇ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਰਚਾਈਆ ਹੈ। ਇਹਨ੍ਹਾਂ ਦਾ ਵਿਆਹ 4 ਜੂਨ ਨੂੰ ਹੋਇਆ। ਯਾਮੀ ਗੌਤਮ ਤਸਵੀਰਾਂ ‘ਚ ਲਾਲ ਰੰਗ ਦੀ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ, ਜਿਸ ‘ਤੇ ਹਲਕੇ ਚਾਂਦੀ ਦੀ ਕਢਾਈ ਹੈ। ਇਸ ਦੇ ਨਾਲ ਹੀ ਉਸ ਨੇ ਲਾਲ ਰੰਗ ਦੀ ਚੁੰਨੀ ਵੀ ਲਈ ਹੋਈ ਹੈ। ਯਾਮੀ ਨੇ ਬਹੁਤ ਘੱਟ ਗਹਿਨੇ ਪਹਿਨੇ ਹਨ। ਯਾਮੀ ਗੌਤਮ ਨੇ ਆਪਣੀਆਂ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਿੰਨਾਂ ਤਸਵੀਰਾਂ ‘ਚ ਉਹ ਕਾਫੀ ਖੂਬਸੂਰਤ ਤੇ ਸਾਧਾਰਨ ਦਿਖਾਈ ਦੇ ਰਹੀ ਹੈ। ਉਹ ਹੋਰ ਬਾਲੀਵੁੱਡ ਅਦਾਕਾਰਾਂ ਵਾਂਗ ਭਾਰੀ ਗਹਿਨਿਆਂ ਤੇ ਭਾਰੀ ਕੱਪੜਿਆਂ ਨਾਲ ਭਰੀ ਹੋਈ ਨਜ਼ਰ ਨਹੀਂ ਆ ਰਹੀ।
ਯਾਮੀ ਗੌਤਮ ਨੇ ਹਲਦੀ ਸੈਰੇਮਨੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਪੀਲੇ ਰੰਗ ਦਾ ਸੂਟ ਪਹਿਨੀ ਦਿਖਾਈ ਦੇ ਰਹੀ ਹੈ। ਆਯੂਸ਼ਮਾਨ ਖੁਰਾਣਾ ਨੇ ਯਾਮੀ ਗੌਤਮ ਦੀਆਂ ਇਨ੍ਹਾਂ ਤਸਵੀਰਾਂ ‘ਤੇ ਉਸ ਨੂੰ ਵਧਾਈ ਦਿੱਤੀ ਹੈ। ਉਸ ਨੇ ਮਜ਼ਾਕੀਆ ਢੰਗ ਨਾਲ ਲਿਖਿਆ, ‘ਪੂਰੀ ਜੈ ਮਾਤਾ ਦੀ ਵਾਲੀ ਭਾਵਨਾ ਆ ਰਹੀ ਹੈ। ਤੁਸੀਂ ਦੋਵੇਂ ਜਵਾਲਾ ਜੀ ਚਲੇ ਗਏ ਸੀ?’ ਵਿਕਰਾਂਤ ਮੈਸੀ ਨੇ ਵੀ ਯਾਮੀ ਗੌਤਮ ਦੀਆਂ ਇਨ੍ਹਾਂ ਤਸਵੀਰਾਂ ‘ਤੇ ਟਿੱਪਣੀ ਕੀਤੀ ਹੈ। ਉਸ ਨੇ ਕੁਮੈਂਟ ‘ਚ ਲਿਖਿਆ, ‘ਸ਼ੁੱਧ ਤੇ ਸਾਫ, ਬਿਲਕੁਲ ਰਾਧੇ ਮਾਂ ਵਾਂਗ।’ ਵਿਕਰਾਂਤ ਤੇ ਆਯੂਸ਼ਮਾਨ ਦੀ ਇਹ ਟਿੱਪਣੀ ਬਹੁਤ ਵਾਇਰਲ ਹੋ ਰਹੀ ਹੈ।