Connect with us

India

ਪੰਜਾਬ ‘ਚ ਪੈਟਰੋਲ, ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਨੇ ਖਰਚੇ ਵਧਾਏ

Published

on

petrol and diesel price rise

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰੁਕ-ਰੁਕ ਪੈਟਰੋਲ, ਡੀਜ਼ਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਦੇਸ਼ ਭਰ ਵਿਚ ਕੀਮਤਾਂ ਹੁਣ ਨਵੇਂ ਰਿਕਾਰਡ ਪੱਧਰ ‘ਤੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ, ਡੀਜ਼ਲ ਕੀਮਤਾਂ ਵਧਾਈਆਂ ਹਨ। ਪੈਟਰੋਲ ਵਿਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਗਿਆ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 98.52 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 88.95 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉੱਥੇ ਹੀ, ਪੰਜਾਬ ਵਿਚ ਹੁਣ ਪਠਾਨਕੋਟ, ਮੋਗਾ, ਫਿਰੋਜ਼ਪੁਰ ਤੇ ਮੋਹਾਲੀ ਪਿੱਛੋਂ ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ ਵਿਚ ਵੀ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਿਆ ਹੈ। ਡੀਜ਼ਲ ਵੀ ਲਗਭਗ 92 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਚੁੱਕਾ ਹੈ।

ਜੂਨ ‘ਚ ਹੁਣ ਤੱਕ ਪੈਟਰੋਲ ਦਾ ਮੁੱਲ 4.23 ਰੁਪਏ ਅਤੇ ਡੀਜ਼ਲ ਦਾ 3.75 ਰੁਪਏ ਵੱਧ ਚੁੱਕਾ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਜਲੰਧਰ ਵਿਚ ਪੈਟਰੋਲ ਦੀ ਕੀਮਤ 99.60 ਰੁਪਏ ਤੇ ਡੀਜ਼ਲ ਦੀ 90.97 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਵਿਚ ਪੈਟਰੋਲ ਦੀ ਕੀਮਤ 100.51 ਰੁਪਏ, ਡੀਜ਼ਲ ਦੀ 91.38 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਲੁਧਿਆਣਾ ਵਿਚ ਪੈਟਰੋਲ ਦੀ ਕੀਮਤ 100.04 ਰੁਪਏ ਤੇ ਡੀਜ਼ਲ ਦੀ 91.37 ਰੁਪਏ ਪ੍ਰਤੀ ਲਿਟਰ। ਅੰਮ੍ਰਿਤਸਰ ‘ਚ ਪੈਟਰੋਲ 100.27 ਰੁਪਏ ਤੇ ਡੀਜ਼ਲ 91.59 ਰੁਪਏ ਹੋ ਗਿਆ ਹੈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 100.58 ਰੁਪਏ ਤੇ ਡੀਜ਼ਲ ਦੀ 91.86 ਰੁਪਏ ਪ੍ਰਤੀ ਲਿਟਰ। ਮੋਗਾ ਵਿਚ ਪੈਟਰੋਲ 100.40 ਰੁਪਏ ਪ੍ਰਤੀ ਲਿਟਰ, ਡੀਜ਼ਲ 91.70 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਪਠਾਨਕੋਟ ਵਿਚ ਪੈਟਰੋਲ ਦੀ ਕੀਮਤ 100.39 ਰੁਪਏ ਅਤੇ ਡੀਜ਼ਲ 91.70 ਰੁਪਏ ‘ਤੇ ਪਹੁੰਚ ਗਈ ਹੈ। ਫਿਰੋਜ਼ਪੁਰ ਵਿਚ ਪੈਟਰੋਲ 100.43 ਰੁਪਏ, ਡੀਜ਼ਲ 91.73 ਰੁਪਏ ਹੋ ਗਿਆ ਹੈ। ਤਰਨਤਾਰਨ ਵਿਚ ਪੈਟਰੋਲ 100.23 ਰੁਪਏ, ਜਦੋਂ ਕਿ ਫਾਜ਼ਿਲਕਾ, ਗੁਰਦਾਸਪੁਰ ਵਿਚ 100.33 ਰੁਪਏ ਅਤੇ ਫਰੀਦਕੋਟ ਵਿਚ 100.17 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *