Technology
ਕੁਆਲਕਾਮ ਨੇ ਜਾਣੋ ਪਹਿਲਾ ਕਿਹੜਾ ਪਹਿਲਾ ਸਮਾਰਟਫੋਨ ਕੀਤਾ ਲਾਂਚ
ਚਿਪਸੈੱਟ ਨਿਰਮਾਤਾ ਕੰਪਨੀ ਕੁਆਲਕਾਮ ਨੇ ਆਪਣੇ ਪਹਿਲੇ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਇਕ ਪ੍ਰੀਮੀਅਮ ਸਮਾਰਟਫੋਨ ਹੈ ਜਿਸ ਨੂੰ ਅਸੁਸ ਦੇ ਨਾਲ ਸਾਂਝੇਦਾਰੀ ਕਰਕੇ ਬਣਾਇਆ ਗਿਆ ਹੈ। ਫੋਨ ’ਚ ਸਨੈਪਡ੍ਰੈਗਨ 888 ਪ੍ਰੋਸੈਸਰ ਤੋਂ ਇਲਾਵਾ 144Hz ਰਿਫ੍ਰੈਸ਼ ਰੇਟ ਵਾਲੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ’ਚ 512 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਸਮਾਰਟਫੋਨ ਫਾਰ ਸਨੈਪਡ੍ਰੈਗਨ ਇਨਸਾਈਡਰ ਨਾਂ ਦੇ ਇਸ ਫੋਨ ਦੀ ਕੀਮਤ 1,499 ਡਾਲਰ ਰੱਖੀ ਗਈ ਹੈ। ਇਹ ਕੀਮਤ ਫੋਨ 6 ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਹੈ। ਇਸ ਨੂੰ ਮਿਡਨਾਈਟ ਬਲਿਊ ਰੰਗ ’ਚ ਚੀਨ, ਜਪਾਨ, ਕੋਰੀਆ, ਅਮਰੀਕਾ, ਬ੍ਰਿਟੇਨ ਅਤੇ ਭਾਰਤ ’ਚ ਮੁਹੱਈਆ ਕੀਤਾ ਜਾਵੇਗਾ, ਹਾਲਾਂਕਿ, ਇਸ ਦੀ ਭਾਰਤੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜਾਣੋ ਫੋਨ ਦੇ ਫੀਚਰਜ਼ : –
ਡਿਸਪਲੇਅ – 6.78 ਇੰਚ ਦੀ ਫੁਲ ਐੱਚ.ਡੀ. ਪਲੱਸ, ਅਮੋਲੇਡ (1080×2448 ਪਿਕਸਲ ਰੈਜ਼ੋਲਿਊਸ਼ਨ), ਬ੍ਰਾਈਟਨੈੱਸ 1,200 ਨਿਟਸ, ਪ੍ਰੋਸੈਸਰ – ਸਨੈਪਡ੍ਰੈਗਨ 888, ਰੈਮ – 16 ਜੀ.ਬੀ., ਸਟੋਰੇਜ – 512 ਜੀ.ਬੀ, ਰੀਅਰ ਕੈਮਰਾ – 64MP (Sony IMX686 ਸੈਂਸਰ) + 12MP (Sony IMX363 ਅਲਟਰਾ ਵਾਈਡ ਸੈਂਸਰ) + 8MP (ਟੈਲੀਫੋਟੋ ਲੈੱਨਜ਼), ਫਰੰਟ ਕੈਮਰਾ – 24MP, ਬੈਟਰੀ – 4,000mAh, ਕੁਨੈਕਟੀਵਿਟੀ – 5G, 4G LTE, Wi-Fi 6, Wi-Fi ਡਾਇਰੈਕਟ, ਬਲੂਟੂਥ v5.2, NFC, GPS/ A-GPS/ NavIC ਅਤੇ ਟਾਈਪ-ਸੀ ਪੋਰਟ, ਖਾਸ ਫੀਚਰ – ਕੁਆਲਕਾਮ ਕੁਇੱਕ ਚਾਰਜ 5.0, 4ਕੇ ਅਤੇ 8ਕੇ ਵੀਡੀਓ ਰਿਕਾਰਡਿੰਗ ਦੀ ਸੁਵਿਧਾ।