International
PAK :ਸੈਂਕੜੇ ਲੋਕਾਂ ਦੀ ਭੀੜ ਨੇ ਮਹਿਲਾ ਟਿਕ-ਟੌਕਰ ਨਾਲ ਪਾਰ ਕੀਤੀਆਂ ਬੇਸ਼ਰਮੀ ਦੀਆਂ ਸਾਰਿਆਂ ਹੱਦਾਂ

ਪਾਕਿਸਤਾਨ : ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਟਿਕਟੌਕਰ ਨੂੰ ਸੈਂਕੜੇ ਲੋਕਾਂ ਦੀ ਭੀੜ ਨੇ ਘੇਰ ਲਿਆ ਅਤੇ ਉਸਦੇ ਕੱਪੜੇ ਫਾੜ ਦਿੱਤੇ । ਇੰਨਾ ਹੀ ਨਹੀਂ, ਭੀੜ ਨੇ ਅੋਰਤ ਨੂੰ ਹਵਾ ਵਿੱਚ ਵੀ ਉਛਾਲਿਆ । ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਇਕ ਰਿਪੋਰਟ ਅਨੁਸਾਰ ਆਜ਼ਾਦੀ ਦਿਵਸ (14 ਅਗਸਤ) ਦੇ ਦਿਨ ਅੋਰਤ ਆਪਣੇ 6 ਸਾਥੀਆਂ ਨਾਲ ਮੀਨਾਰ-ਏ-ਪਾਕਿਸਤਾਨ ‘ਤੇ ਇੱਕ ਵੀਡੀਓ ਸ਼ੂਟ ਕਰ ਰਹੀ ਸੀ, ਜਦੋਂ 300-400 ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ ਲਾਰੀ ਅੱਡਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅੋਰਤ ਅਤੇ ਉਸਦੇ ਸਾਥੀਆਂ ਨੇ ਭੀੜ ਤੋਂ ਬਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਭੱਜਣ ਵਿੱਚ ਅਸਫਲ ਰਹੇ।
ਅੋਰਤ ਨੇ ਕਿਹਾ, ‘ਭੀੜ ਬਹੁਤ ਵੱਡੀ ਤਾਦਾਦ ‘ਚ ਸੀ ਅਤੇ ਉਹ ਮੇਰੇ ਨਾਲ ਧੱਕਾ ਕਰ ਰਹੇ ਸਨ। ਉਨ੍ਹਾਂ ਨੇ ਮੇਰੇ ਕੱਪੜੇ ਵੀ ਫਾੜ ਦਿੱਤੇ। ਬਹੁਤ ਸਾਰੇ ਲੋਕਾਂ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਭੀੜ ਬਹੁਤ ਜ਼ਿਆਦਾ ਸੀ । ਉਸਨੇ ਮੈਨੂੰ ਕਈ ਵਾਰ ਹਵਾ ਵਿੱਚ ਉਛਾਲਿਆ. ਸੁਤੰਤਰਤਾ ਦਿਵਸ ‘ਤੇ ਅੋਰਤ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਸੈਂਕੜੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਰਿਪੋਰਟ ਦੇ ਅਨੁਸਾਰ, ਭੀੜ ਵਿੱਚੋਂ ਕਿਸੇ ਨੇ ਉਸ ਤੋਂ ਜ਼ਬਰਦਸਤੀ ਉਸਦੀ ਅੰਗੂਠੀ ਅਤੇ ਮੁੰਦਰੀਆਂ ਖੋਹ ਲਈਆਂ। ਉਸ ਦੇ ਇਕ ਸਾਥੀ ਦਾ ਮੋਬਾਈਲ ਖੋਹ ਲਿਆ ਗਿਆ, ਉਸ ਦਾ ਆਈਡੀ ਕਾਰਡ ਅਤੇ 15,000 ਰੁਪਏ ਵੀ ਖੋਹ ਲਏ ਗਏ।
ਲਾਹੌਰ ਦੇ ਡੀਆਈਜੀ ਆਪਰੇਸ਼ਨ ਸਾਜਿਦ ਕਿਆਨੀ ਨੇ ਐਸਪੀ ਨੂੰ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅੋਰਤ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ, ਉਨ੍ਹਾਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।