International
ਕਾਬੁਲ ਤੋਂ ਬਾਅਦ ਹੁਣ ਕਜ਼ਾਕਿਸਤਾਨ ‘ਚ ਹੋਇਆ ਧਮਾਕਾ
ਕਜ਼ਾਕਿਸਤਾਨ : ਕਾਬੁਲ ਹਵਾਈ ਅੱਡੇ ਤੋਂ ਬਾਅਦ ਹੁਣ ਕਜ਼ਾਕਿਸਤਾਨ ਦੇ ਫੌਜੀ ਅੱਡੇ ‘ਤੇ ਵੱਡਾ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ 9 ਕਰਮਚਾਰੀਆਂ ਦੀ ਮੌਤ ਹੋ ਗਈ। ਜਦਕਿ 90 ਲੋਕ ਜ਼ਖਮੀ ਹੋਏ ਹਨ। ਦੇਸ਼ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਸੈਨਿਕਾਂ ਦੀ ਮੌਤ ਹੋਈ ਹੈ। ਰੱਖਿਆ ਮੰਤਰਾਲੇ ਦੇ ਅਨੁਸਾਰ ਲਗਭਗ 10 ਧਮਾਕੇ ਹੋਏ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਵੀਰਵਾਰ ਨੂੰ ਅੱਗ ਦੇ ਗੋਲੇ ਉੱਡੇ।ਇਹ ਧਮਾਕਾ ਦੱਖਣੀ ਜ਼ੋਨ ਦੇ ਜੰਬਿਲ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਜਲਦੀ ਹੀ ਨੇੜਲੇ ਭੰਡਾਰ ਵਿੱਚ ਫੈਲ ਗਈ। ਇੱਥੇ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਰੱਖੀਆਂ ਹੋਈਆਂ ਸਨ।