National
ਵਿਆਹ ਦੇ 9 ਸਾਲ ਬਾਅਦ ਭਾਰਤੀ ਕ੍ਰਿਕਟ ਸਟਾਰ ਸ਼ਿਖਰ ਧਵਨ ਨੇ ਪਤਨੀ ਨਾਲ ਲਿਆ ਤਲਾਕ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਸਟਾਰ ਸ਼ਿਖਰ ਧਵਨ, ਜਿਨ੍ਹਾਂ ਦਾ ਸਾਲ 2012 ਵਿੱਚ ਵਿਆਹ ਹੋਇਆ ਸੀ, ਨੇ ਤਲਾਕ ਲੈ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲੰਮੇ ਸਮੇਂ ਤੋਂ ਦੋਵਾਂ ਦੇ ਵਿੱਚ ਝਗੜੇ ਦੀਆਂ ਖਬਰਾਂ ਸਮੇਂ ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ।
ਇੰਨਾ ਹੀ ਨਹੀਂ, ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਅਨਫਾਲੋ ਵੀ ਕੀਤਾ ਸੀ। ਹੁਣ ਇਨ੍ਹਾਂ ਅਫਵਾਹਾਂ ਦੀ ਪੁਸ਼ਟੀ ਆਇਸ਼ਾ ਦੀ ਪੋਸਟ ਦੁਆਰਾ ਕੀਤੀ ਗਈ ਸੀ, ਜੋ ਉਸਨੇ ਇੱਕ ਦਿਨ ਪਹਿਲਾਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਸੀ ।ਉਨ੍ਹਾਂ ਦਾ ਇੱਕ 7 ਸਾਲਾ ਬੇਟਾ ਵੀ ਹੈ ਜਿਸਦਾ ਨਾਂ ਜ਼ੋਰਾਵਰ ਹੈ ।