Punjab
ਇਹ ਹਾਈ ਕਮਾਂਡ ਦੀ ਰਾਜਨੀਤੀ ਹੈ, ਅਜੇ ਮੇਰੀ ਭੱਵਿਖ ਦੀ ਰਾਜਨੀਤੀ ਬਾਕੀ ਹੈ : ਕੈਪਟਨ
ਚੰਡੀਗੜ੍ਹ,18 ਸਤੰਬਰ (ਬਲਜੀਤ ਮਰਵਾਹਾ) : ਸ਼ਨੀਵਾਰ ਨੂੰ ਪੰਜਾਬ ਦੀ ਰਾਜਨੀਤੀ ਵਿਚ ਆਇਆ ਭੂਚਾਲ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੁੱਖ ਮੰਤਰੀ ਹੁੰਦਿਆਂ ਹੀ ਥੰਮ ਗਿਆ।ਸ਼ਾਮ ਨੂੰ 4:30 ਵਜੇ ਦੀ ਕਰੀਬ ਜਿਵੇਂ ਹੀ ਕੈਪਟਨ ਰਾਜ ਭਵਨ ਦੇ ਵਿੱਚ ਰਾਜਪਾਲ ਨੂੰ ਅਸਤੀਫਾ ਸੌਂਪ ਕੇ ਬਾਹਰ ਆਏ ਤਾਂ ਮੀਡੀਆਂ ਨੂੰ ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿਚ ਤਿੰਨ ਵਾਰ ਮੇਰੇ ਵਿਧਾਇਕ ਦਿੱਲੀ ਬੁਲਾਏ ਗਏ, ਕੀ ਮੇਰੀ ਕਾਰਗੁਜਾਰੀ ‘ਤੇ ਹਾਈ ਕਮਾਂਡ ਨੂੰ ਸ਼ੱਕ ਹੈ,ਜੋ ਹਾਈ ਕਮਾਂਡ ਨੇ ਕੀਤਾ ਕਿ ਉਨ੍ਹਾਂ ਦੀ ਰਾਜਨੀਤੀ ਹੈ, ਮੇਰੀ ਭੱਵਿਖ ਦੀ ਰਾਜਨੀਤੀ ਦਾ ਮੌਕਾ ਅਜੇ ਬਾਕੀ ਹੈ।
ਪਾਰਟੀ ਵੱਲੋਂ ਜੋ ਕੀਤਾ ਗਿਆ ਉਸ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ।ਪੰਜ ਦਹਾਕਿਆ ਦੀ ਰਾਜਨੀਤੀ ਵਿੱਚ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਦੇ ਇਸ ਬਿਆਨ ਤੋਂ ਸਾਫ ਹੈ ਕਿ ਉਨ੍ਹਾ ਨੂੰ ਸੀਐਮ ਦੇ ਅਹੁਦੇ ਤੋਂ ਲਾਹਿਆ ਗਿਆ ਹੈ।ਅਖਿਰੀ ਮੌਕੇ ਕੈਪਟਨ ਨਾਲ ਕੁੱਲ ਵਿਧਾਇਕਾਂ ਵਿਚੋਂ ਸਿਰਫ ਦਰਜਨ ਭਰ ਹੀ ਉਨ੍ਹਾਂ ਨਾਲ ਖੜ੍ਹੇ ਨਜ਼ਰ ਆਏ।ਬੜੀ ਛੇਤੀ ਹੀ ਕੁਝ ਸਮੇਂ ਲਈ ਮੁੱਖ ਮੰਤਰੀ ਬਣਨ ਵਾਲੇ ਨਾਮ ਦੇ ਖੁਲਾਸੇ ਤੋਂ ਬਾਅਦ ਕੈਪਟਨ ਦਾ ਅਗਲਾ ਪੈਂਤਰਾ ਵੀ ਨਜ਼ਰ ਆ ਜਾਵੇਗਾ, ਪਿਓ ਦੇ ਅਸਤੀਫੇ ‘ਤੇ ਪੁੱਤਰ ਰਣਇੰਦਰ ਨੇ ਕਿਹਾ ਕਿ ਮੇਰੇ ਪਿਤਾ ਸੂਬੇ ਦੀ ਜ਼ਿੰਮੇਵਾਰੀ ਛੱਡ ਕੇ ਘਰ ਦੀ ਜ਼ਿੰਮੇਵਾਰੀ ਸੰਭਾਲਣਗੇ। ਜਿਸ ਦੀ ਮੈਨੂੰ ਖੁਸ਼ੀ ਹੈ।