Connect with us

Punjab

ਪਿੰਡ ‘ਚ ਝਗੜੇ ਦੌਰਾਨ ਇੱਕ ਬਜ਼ੁਰਗ ਦੀ ਮੌਤ

Published

on

ਬਠਿੰਡਾ, 13 ਮਾਰਚ (ਰਾਕੇਸ਼ ਕੁਮਾਰ): ਬਠਿੰਡਾ ਦੇ ਪਿੰਡ ਮਹਿਤਾ ‘ਚ ਝਗੜੇ ਦੌਰਾਨ ਇੱਕ ਬਜ਼ੁਰਗ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਇਹ ਝਗੜਾ ਖੇਤ ਚ ਲੱਗੀ ਮੋਟਰ ਦੀ ਜਗਾ ਨੂੰ ਲੈਕੇ ਹੋਇਆ ਹੈ। ਇਹ ਝਗੜਾ ਓਹਨਾ ਦੇ ਚਾਚੇ ਨਾਲ ਹੀ ਹੋਇਆ ਸੀ, ਨਾਲ ਹੀ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦਾ ਹਾਲੇ ਇਸ ਜਗਾ ਨੂੰ ਲੈਕੇ ਕੇਸ ਚੱਲ ਰਿਹਾ ਹੈ, ਪਰ ਅਚਾਨਕ ਝਗੜਾ ਹੋ ਗਿਆ ‘ਤੇ ਜਦੋ ਬਜ਼ੁਰਗ ਨੇ ਇਸ ਦਾ ਵਿਰੋਧ ਕੀਤਾ ਤਾਂ ਉਸਨੂੰ ਧੱਕਾ ਮਾਰ ਦਿੱਤਾ ਗਿਆ। ਜਿਸਤੋ ਬਾਅਦ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ।

ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਣ ਲਈ ਲਾਸ਼ ਨੂੰ ਪੋਸਟਮਾਰਟਮ ਲਯੀ ਭੇਜ ਦਿੱਤੋ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ ।