Connect with us

Punjab

ਸੋਨੀ ਵਲੋਂ ਪੰਜਾਬ ਦੀ ਫੂਡ ਇੰਡਸਟਰੀ ਦੇ 22 ਹੋਰ ਰੈਸਤਰਾਂ/ਫੂਡ ਜਾਇੰਟ ਦਾ ਸਨਮਾਨ

Published

on

ਚੰਡੀਗੜ,

ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ ਸੋਨੀ ਵਲੋਂ ਪੰਜਾਬ ਰਾਜ ਦੀਆਂ ਫੂਡ ਇੰਡਸਟਰੀ ਨਾਲ ਜੁੜੇ 22 ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਦਾ ਸਨਮਾਨ ਕੀਤਾ ਗਿਆ । ਐਸ.ਆਰ.ਐਸ.ਫਾਉਂਡੇਸਨ ਵਲੋਂ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਦੀ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨ ਵਿੱਚ ਸੂਬੇ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦਾ ਅਹਿਮ ਰੋਲ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸੈਰ ਸਪਾਟਾ ਅਤੇ ਫੂਡ ਨਾਲ ਸਬੰਧਤ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ।

ਸਮਾਗਮ ਵਿੱਚ ਵਿਸੇਸ ਤੌਰ ਤੇ ਹਾਜਰ ਮਸਹੂਰ ਸੈਫ ਪਦਮ ਸ੍ਰੀ ਸੰਜੀਵ ਕਪੂਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਫੂਡ ਪੂਰੀ ਦੁਨੀਆਂ ਵਿੱਚ ਦਿਨੋ-ਦਿਨ ਮਸਹੂਰ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਨੂੰ ਖਾਣੇ ਦੇ ਪੌਸਟਿਕ ਤੱਤਾਂ ਨੂੰ ਬਰਕਰਾਰ ਰੱਖਣ ਵੱਲ ਵਿਸੇਸ ਧਿਆਨ ਦੇਣਾ ਚਾਹੀਦਾ।

ਇਸ ਮੌਕੇ ਅਨਮੋਲ ਕਵਾਤਰਾ, ਅਨੀਸ ਸਲਾਥ,ਵਾਈ ਪੀ ਸਿੱਕਾ, ਅਭੀਸੇਕ ਦੱਤ,ਪਾਇਲਟ ਅਰੁਣ ਹੂਡਾ ,ਡਾ ਕਨੁਪ੍ਰੀਤ ਅਰੋੜਾ, ਮੂਰਤੀ ਫੂਡਸ,ਭੈਣਾ ਦਾ ਢਾਬਾ,ਬਰਿਸਤਾ ਖੰਨਾ,ਓਵਨ ਐਕਸਪ੍ਰੇਸ, ਲਾਇਫਸਟਾਇਲ ਹੋਟਲ ਅਤੇ ਰਿਜਾਰਟਸ, ਡਿਮਸਮ ਬਾਕਸ,ਹਵੇਲੀ ਜਲੰਧਰ, ਅੰਕਲ ਜੈਕ, ਕਲਾਉਡ ਕਿਚਨ(ਗੌਰਮੇਟ), ਰਿਸਕਿਾ ਫੂਡਸ -ਸਤਨਾਮਿਆ ਜੰਕਸਨ, ਗੌਰਵ ਨਾਗਪਾਲ,ਅਨਿਰੁੱਧ ਠਾਕੁਰ, ਬੈਕ ਟੂ ਸੋਰਸ-ਕੈਫੇ ਵੇਲਬੀਇੰਗ,ਸਪਾਰਟਨ, ਪਾਲ ਢਾਬਾ,ਓਰਿਕਾ, ਢਾਬਾ 7, ਬਾਬਾ ਡੇਅਰੀ, ਸਿੰਧੀ ਸਵੀਟਸ, ਕਟਾਨੀ 35, ਕਿੰਗ ਹਿਲਸ ਟਰੇਵਲਸ, ਕਰਤਾਰ ਬੇਕਰੀ ਦਾ ਸਨਮਾਨ ਕੀਤਾ ਗਿਆ।

ਐਸਆਰਐਸ ਫਾਊਂਡੇਸਨ ਦੇ ਡਾਇਰੈਕਟਰ ਡਾ. ਸਾਜਨ ਸਰਮਾਂ ਨੇ ਕਿਹਾ ਕਿ ਸਾਡੀ ਸੰਸਥਾ ਪੰਜਾਬ ਰਾਜ ਦੇ ਰੈਸਤਰਾਂ ਤੇ ਫੂਡ ਜਾਇੰਟਸ ਨੂੰ ਸੰਸਾਰ ਪੱਧਰ ‘ਤੇ ਪ੍ਰਸਿੱਧ ਕਰਨ ਲਈ ਯਤਨਸੀਲ ਹੈ।ਇਸੇ ਮੰਤਵ ਲਈ ਸਾਡੀ ਸੰਸਥਾ ਵਲੋਂ ਇਹ ਸਮਾਗਾਮ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਕਾਰਜ ਜਾਰੀ ਰਹਿਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਮੋਗੇ ਤੋਂ ਵਿਧਾਇਕ ਹਰਜੋਤ ਕਮਲ ਸਿੰਘ ਅਤੇ ਐਸਐਸਪੀ ਚੰਡੀਗੜ ਹਾਜਰ ਸਨ।