Connect with us

Punjab

ਵੋਟਾਂ ਪਾਉਣ ਗਿਆ ਸੀ ਪਰਿਵਾਰ, ਪਿੱਛੋਂ ਚੌਰ ਕਰਕੇ ਲੱਖਾਂ ਦੇ ਹੱਥ ਸਾਫ਼

Published

on

ਬਟਾਲੇ ਦੇ ਪਰਵਾਰ ਨੂੰ ਵੋਟਾਂ ਪਾਉਣ ਲਈ ਜਾਣਾ ਵੀ ਮਹਿੰਗਾ ਪੈ ਗਿਆ। ਪਿੱਛੋਂ ਚੋਰਾਂ ਨੇ ਘਰ ਵਿੱਚ ਧਾਵਾ ਬੋਲ ਦਿੱਤਾ ਅਤੇ ਲੱਖ ਰੁਪਏ ਤੋਂ ਵੱਧ ਨਕਦੀ ਪੱਤੇ ਪੰਜ ਤੋਲੇ ਦੇ ਕਰੀਬ ਸੋਨਾ ਚੋਰੀ ਕਰਕੇ ਲੈ ਗਏ। ਮੁਹੱਲਾ ਸੰਤ ਨਗਰ ਦੇ ਰਹਿਣ ਵਾਲੇ ਪੀੜਤ ਸੰਦੀਪ ਸਿੰਘ ਦੇ ਪਰਵਾਰਿਕ ਮੈਂਬਰ ਨੇ ਦੱਸਿਆ ਕਿ‌ ਉਨ੍ਹਾਂ ਦਾ ਪਰਵਾਰ ਬੀਤੂ ਦਿਨ ਦੁਪਹਿਰ ਨੂੰ ਵੋਟਾਂ ਪਾਉਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਸੀ। ਪਿੱਛੋਂ ਬਾਅਦ ਦੁਪਹਿਰ ਉਨ੍ਹਾਂ ਦੇ ਪਿਤਾ ਜੀ ਨੇ ਘਰ ਫੇਰਾ ਮਾਰਿਆ ਤਾਂ ਦੇਖਿਆ ਕਿ‌ ਘਰ ਦਾ ਸਾਰਾ ਸਮਾਨ ਬਿਖਰਿਆ ਪਿਆ ਸੀ। ਉਨ੍ਹਾਂ ਨੇ ਇਸ ਦੀ ‌ ਸੂਚਨਾ ਆਪਣੇ ਬੱਚਿਆਂ ਨੂੰ ਦਿੱਤੀ ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਘਰ ਵਿੱਚੋਂ ਲੱਖ ਰੁਪਏ ਤੋਂ ਵੱਧ ਨਕਦ ਅਤੇ ਪੰਜ ਤੋਲੇ ਦੇ ਕਰੀਬ ਸੋਨਾ ਚੋਰ ਚੋਰੀ ਕਰਕੇ ਲੈ ਗਏ ਸਨ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿਚ ਨਸ਼ੇੜੀ ਬੈਠੇ ਰਹਿੰਦੇ ਹਨ ਅਤੇ ਉਹਨਾਂ ਨੇ ਕੁਝ ਨੌਜਵਾਨਾਂ ਤੇ ਸ਼ੱਕ ਜ਼ਾਹਰ ਕੀਤਾ ਹੈ।ਦੂਜੇ ਪਾਸੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।