Punjab
ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਚੰਡੀਗੜ੍ਹ ਦੇ ਐਲਾਂਤੇ ਮਾਲ ਵਿਚ ਫਿਲਮ ਵੇਖਣ ਦਾ ਸੱਦਾ 6 ਅਪ੍ਰੈਲ, 2022 ਨੂੰ 5:00 ਤੋਂ 7:00 ਵਜੇ ਸ਼ਾਮ ਨੂੰ ਮੁਫ਼ਤ ਦਿਖਾਈ ਜਾ ਰਹੀ ਹੈ।
ਵਿਧਾਨ ਸਭਾ ਵੱਲੋਂ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਫਿਲਮ ਵੇਖਣ ਦਾ ਸੱਦਾ ਦਿੱਤਾ ਗਿਆ ਹੈ। ਸ਼ਾਮ 5 ਤੋਂ 7 ਵਜੇ ਦਰਮਿਆਨ ਚੰਡੀਗੜ੍ਹ ਦੇ ਐਲਾਂਤੇ ਮਾਲ ਵਿਖੇ ਫਿਲਮ ‘ਮਾਤਾ ਸਾਹਿਬ ਕੌਰ’ ਵੇਖਣ ਲਈ ਸੱਦਾ ਦਿੱਤਾ ਗਿਆ ਹੈ।
ਸੱਦਾ ਪੱਤਰ ਵਿਚ ਲਿਖਿਆ ਗਿਆ ਹੈ- ‘ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਵੱਲੋਂ “Supreme Motherhood: The Journey of Mata Sahib Kaur” ਤੇ ਬਣਾਈ ਗਈ ਐਨੀਮੇਟਿਡ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਇਲਾਂਤੇ ਮਾਲ, ਚੰਡੀਗੜ੍ਹ ਵਿਖੇ ਮਿਤੀ 6 ਅਪ੍ਰੈਲ, 2022 ਨੂੰ 5:00 ਤੋਂ 7:00 ਵਜੇ ਸ਼ਾਮ ਨੂੰ ਮੁਫ਼ਤ ਦਿਖਾਈ ਜਾ ਰਹੀ ਹੈ।ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਆਪ ਸਭ ਨੂੰ ਫਿਲਮ ਦੀ ਰਿਲੀਜਿੰਗ ਸੇਰੇਮਨੀ ਤੋਂ ਪਹਿਲਾਂ ਇਹ ਫਿਲਮ ਦੇਖਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ।