Punjab
ਗੁਰਦਾਸਪੁਰ ਦੇ ਪਿੰਡ ਮਲੀਆਂ ਨਜ਼ਦੀਕ ਨਹਿਰ ਤੇ ਬਣੇ ਬਿਜਲੀ ਡੈਮ ਤੇ ਕੰਮ ਕਰਦੇ ਦੋ ਮਜਦੂਰਾਂ ਦੀ ਨਹਿਰ ਵਿਚ ਡੁੱਬਣ ਨਾਲ ਹੋਈ ਮੌਤ
ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਮਲੀਆਂ ਨਜ਼ਦੀਕ ਨਹਿਰ ਤੇ ਬਣੇ ਬਿਜਲੀ ਡੈਮ ਤੇ ਕੰਮ ਕਰਦੇ ਸਮੇਂ ਅਚਾਨਕ ਪੈਰ ਫਿਸਲ ਜਾਣ ਕਾਰਨ ਦੋ ਮਜਦੂਰ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ ਜਿਹਨਾਂ ਵਿਚੋਂ ਰਵੀ ਨਾਮ ਦਾ ਮਜਦੂਰ ਪਿੰਡ ਸੋਹਲ ਦਾ ਰਹਿਣ ਵਾਲਾ ਸੀ ਅਤੇ ਮਨਜਿੰਦਰ ਪਿੰਡ ਰੇਤਲਾ ਛੀਨਾ ਦਾ ਰਹਿਣ ਵਾਲਾ ਜੀ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜਿਆ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ ਨੌਜਵਾਨ ਮਨਜਿੰਦਰ ਸਿੰਘ ਜਿਸ ਦੇ ਕਿ ਮਾਤਾ ਪਿਤਾ ਦੋਨੋਂ ਹੀ ਅਪਾਹਜ ਹਨ ਦੋ ਭੈਣਾਂ ਦਾ ਇਕਲੌਤਾ ਭਰਾ ਵੀ ਸੀ
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਹੋਈ ਨੌਜਵਾਨਾਂ ਨੂੰ ਬਿਨਾਂ ਕਿਸੇ ਸੇਫਟੀ ਦੇ ਨਹਿਰ ਦੇ ਵਿੱਚ ਉਤਾਰਿਆ ਗਿਆ ਸੀ ਜਿਸ ਕਾਰਨ ਉਨ੍ਹਾਂ ਦੀ ਡੁੱਬ ਕੇ ਮੌਤ ਹੋ ਗਈ ਦੋਨਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਡੈਮ ਬੰਦ ਹੋਣਾ ਚਾਹੀਦਾ ਹੈ ਅਤੇ ਡੈਮ ਪ੍ਰਬੰਧਕਾਂ ਦੇ ਉਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
ਉੱਥੇ ਪੁੱਜੇ ਸੇਖਵਾਂ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਦੋਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਦੇਣਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇ
ਜਦ ਡੈਮ ਬਣਾ ਰਹੇ ਪ੍ਰਬੰਧਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਬਿਨਾਂ ਸਕਿਓਰਿਟੀ ਦੇ ਨੌਜਵਾਨਾਂ ਨੂੰ ਨਹਿਰ ਵਿੱਚ ਕਿਉਂ ਉਤਾਰਿਆ ਤਾਂ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਰਵੀ ਜੋ ਕਿ ਇੱਥੇ ਸਿਰਫ਼ ਹੈਲਪਰ ਦਾ ਕੰਮ ਕਰ ਰਿਹਾ ਸੀ ਤੇ ਅਸੀਂ ਉਸ ਨੂੰ ਉੱਧਰ ਨਹੀ ਸੀ ਭੇਜਿਆ